ਜਲੰਧਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸਦੇ ਨਾਲ ਹੀ ਸੂੂਬੇ ਭਰ ਵਿੱਚ ਵੀ ਕਿਸਾਨਾਂ ਦੇ ਸਮਰਥਨ ਵਿੱਚ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ। ਫਿਲੌਰ ਦੇ ਨੇੜੇ ਲਾਢੋਵਾਲ ਟੋਲ ਪਲਾਜ਼ੇ ਤੇ ਨਵੇਂ ਖੇਤੀਬਾੜੀ ਕਾਲੇ ਕਾਨੂੰਨ ਬਿੱਲਾਂ ਦੇ ਵਿਰੋਧ ਵਿੱਚ ਬੈਠੇ ਹੋਏ ਹਨ। ਲਾਢੋਵਾਲ ਟੋਲ ਪਲਾਜ਼ੇ ਦੇ ਕਿਸਾਨਾਂ ਦਾ ਸੰਘਰਸ਼ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਜਾਰੀ ਹੈ ਅਤੇ ਕਿਸਾਨਾਂ ਦਾ ਕਹਿਣਾ ਅਸੀਂ ਉਦੋਂ ਤੱਕ ਨਹੀਂ ਉੱਠਣਾਂ ਹੈ ਜੱਦੋਂ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਹੈ।
ਕਿਸਾਨਾਂ ਦੇ ਸਮਰਥਨ ਲਈ ਅੱਜ ਸਮਾਜ ਦਾ ਹਰ ਵਰਗ ਆਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿੱਚ ਯੌਗਦਾਨ ਪਾ ਰਿਹਾ ਹੈ।ਜਿਸ ਦੇ ਚੱਲਦਿਆਂ ਨਾਮਧਾਰੀ ਸਮਾਜ ਵੱਲੋਂ ਲਾਡੋਵਾਲ ਟੋਲ ਪਲਾਜ਼ੇ ਤੇ ਬੈਠੇ ਕਿਸਾਨਾਂ ਦੀ ਸੇਵਾ ਕੀਤੀ ਗਈ। ਨਾਮਧਾਰੀ ਸਮਾਜ ਸੇਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਅਤੇ ਇਹ ਹੁਣ ਸੜਕਾਂ ਤੇ ਬੈਠਣ ਨੂੰ ਮਜਬੂਰ ਹੋ ਚੁੱਕਾ ਹੈ।