ਜਲੰਧਰ: ਪ੍ਰਤਾਪ ਬਾਗ ਦੇ ਬਾਹਰ ਮਾਮੂਲੀ ਜਿਹੀ ਗੱਲ ਤੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਗੱਲ ਇੰਨ੍ਹੀ ਵੱਧ ਗਈ ਕਿ ਹੱਥੋਪਾਈ ਤੱਕ ਪਹੁੰਚ ਗਈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ। ਮ੍ਰਿਤਕ ਜੱਗੀ ਦੇ ਪੁੱਤਰ ਹਰਜੋਤ ਸਿੰਘ ਨੇ ਦੱਸਿਆ ਭੱਲਾ ਸਾਈਕਲ ਦੇ ਮਾਲਿਕ ਮੋਹਨ ਲਾਲ ਭੱਲਾ ਤੇ ਰਿੰਕੂ ਭੱਲਾ ਅਤੇ ਉਸਦੇ ਚਾਰ ਪੰਜ ਸਾਥੀਆਂ ਨੇ ਮਿਲ ਕੇ ਜੱਗੀ ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾਲ ਪਈ ਲੱਕੜਾਂ ਦੇ ਨਾਲ ਜੱਗੀ ਦੇ ਸਿਰ 'ਤੇ ਵਾਰ ਕੀਤਾ।
ਦੋ ਧਿਰਾਂ ਵਿਚਾਲੇ ਹੋਈ ਝੜਪ, ਇੱਕ ਵਿਅਕਤੀ ਦੀ ਮੌਤ
ਜਲੰਧਰ ਦੇ ਪ੍ਰਤਾਪ ਬਾਗ ਦੇ ਬਾਹਰ ਮਾਮੂਲੀ ਜਿਹੀ ਗੱਲ 'ਤੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਗੱਲ ਇੰਨ੍ਹੀ ਵੱਧ ਗਈ ਕਿ ਹੱਥੋਪਾਈ ਤੱਕ ਪਹੁੰਚ ਗਈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ। ਮ੍ਰਿਤਕ ਜੱਗੀ ਦੇ ਪੁੱਤਰ ਹਰਜੋਤ ਸਿੰਘ ਨੇ ਦੱਸਿਆ ਭੱਲਾ ਸਾਈਕਲ ਦੇ ਮਾਲਿਕ ਮੋਹਨ ਲਾਲ ਭੱਲਾ ਤੇ ਰਿੰਕੂ ਭੱਲਾ ਅਤੇ ਉਸਦੇ ਚਾਰ ਪੰਜ ਸਾਥੀਆਂ ਨੇ ਮਿਲ ਕੇ ਜੱਗੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾਲ ਪਈ ਲੱਕੜਾਂ ਦੇ ਨਾਲ ਜੱਗੀ ਦੇ ਸਿਰ 'ਤੇ ਵਾਰ ਕੀਤਾ।
ਦੋ ਧਿਰਾਂ ਵਿਚਾਲੇ ਹੋਈ ਝੜਪ, ਇੱਕ ਵਿਅਕਤੀ ਦੀ ਮੌਤ
ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਨੇ ਥੋੜ੍ਹੀ ਦੇਰ ਬਾਅਦ ਹੀ ਦਮ ਤੋੜ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਤਿੱਨ ਦੀ ਪੁਲਿਸ ਮੌਕੇ 'ਤੇ ਪੁੱਜੇ ਅਤੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਹੱਤਿਆ ਦੇ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ਼ 302 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।