ਜਲੰਧਰ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਸਿਵਲ ਹਸਪਤਾਲ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਲਗਾ ਕੇ ਬਣਾਇਆ ਗਿਆ ਹੈ, ਅੱਜ ਬਾਹਰੋਂ ਇਕ ਸੁੰਦਰ ਇਮਾਰਤ ਦਿਖਾਈ ਦਿੰਦਾ ਹੈ, ਲੇਕਿਨ ਹੋਸਟਲ ਦੇ ਅੰਦਰ ਦੇ ਹਾਲਾਤ ਦੇਖੀਏ ਤਾਂ ਇੰਜ਼ ਲੱਗਦਾ ਹੈ, ਜਿਵੇਂ ਇੱਥੇ ਬਿਮਾਰੀ ਤੋਂ ਠੀਕ ਹੋਣ ਵਾਲਾ ਮਰੀਜ਼ ਤਾਂ ਇੱਕ ਪਾਸੇ ਖੁਦ ਉਸ ਦੇ ਨਾਲ ਆਇਆ ਅਟੈਂਡੈਂਟ ਵੀ ਬੀਮਾਰ ਹੋ ਕੇ ਵਾਪਿਸ ਜਾਵੇਗਾ।
ਪੰਜਾਬ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਵਿੱਚ ਮੁੱਖ ਸਿਹਤ ਤੇ ਸਿੱਖਿਆ ਨੂੰ ਰੱਖਿਆ ਗਿਆ ਸੀ, ਫਿਲਹਾਲ ਅੱਜ ਅਸੀਂ ਗੱਲ ਕਰਨ ਜਾ ਰਿਹਾ ਸਿਰਫ਼ ਸਿਹਤ ਦੀ ਜਲੰਧਰ ਦਾ ਸਿਵਲ ਹਸਪਤਾਲ ਜਿਸ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ।
ਅੱਜ ਉਸ ਦੇ ਹਾਲਾਤ ਦੇਖ ਕੇ ਇਹ ਲੱਗਦਾ ਹੈ ਕਿ ਹਸਪਤਾਲ ਖੁਦ ਬੁਰੀ ਤਰ੍ਹਾਂ ਬਿਮਾਰ ਹੋ ਚੁੱਕਿਆ ਹੈ, ਹਸਪਤਾਲਾਂ ਦੇ ਵਾਰਡਾਂ ਵਿੱਚ ਗੰਦਗੀ, ਲਗਾਤਾਰ ਟੂਟੀਆਂ ਚੋਂ ਵੱਗਣ ਵਾਲਾ ਪਾਣੀ, ਵਾਸ਼ਬੇਸ਼ਨ ਵਿੱਚ ਭਰਿਆ ਹੋਇਆ ਪਾਣੀ ਤੇ ਇਸ ਗੰਦਗੀ ਵਿੱਚ ਭਰੇ ਹੋਏ ਹਸਪਤਾਲ ਦੇ ਬੈੱਡ, ਜਿੱਥੇ ਜ਼ਿਲ੍ਹੇ ਦੇ ਗ਼ਰੀਬ ਲੋਕ ਇਹ ਸੋਚ ਕੇ ਆਉਂਦੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਇੱਥੇ ਇਕ ਸਾਫ਼ ਸੁਥਰੀ ਤੇ ਵਧੀਆ ਸਿਹਤ ਸੁਵਿਧਾ ਮਿਲੇਗੀ।
ਪਰ ਇਸ ਦੇ ਦੂਸਰੇ ਪਾਸੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ ਤੇ ਉਨ੍ਹਾਂ ਦੇ ਅਟੈਂਡੈਂਟ ਹਸਪਤਾਲ ਵਿੱਚ ਫੈਲੀ ਗੰਦਗੀ ਤੇ ਇੱਥੇ ਵੱਗਦੇ ਗੰਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਨਜ਼ਰ ਆਉਂਦੇ ਹਨ, ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁਹੱਲਿਆਂ ਵਿੱਚ ਮੁਹੱਲਾ ਕਲੀਨਿਕ ਤੇ ਸਿਹਤ ਮੇਲੇ ਲਗਾਉਣ ਦੀ ਗੱਲ ਤਾਂ ਕਰਦੀ ਹੈ।