ਪੰਜਾਬ

punjab

By

Published : Dec 5, 2020, 4:23 PM IST

ETV Bharat / state

ਕੋਰੋਨਾ ਕਰਕੇ ਸ਼ਹਿਰ ਦੇ ਹੋਰਡਿੰਗ ਬੋਰਡ ਸੁੰਨਸਾਨ

ਜੱਦ ਵੀ ਕੋਈ ਵਪਾਰੀ ਆਪਣੇ ਬਣਾਏ ਹੋਏ ਸਾਮਾਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਉਸ ਦੀ ਮਸ਼ਹੂਰੀ ਕਰਨੀ ਪੈਂਦੀ ਹੈ। ਜਿਸ ਲਈ ਉਹ ਹਰ ਛੋਟੇ ਤੋਂ ਵੱਡੇ ਸਾਧਨ ਦਾ ਉਪਯੋਗ ਕਰਦਾ ਹੈ ਇਨ੍ਹਾਂ ਮਸ਼ਹੂਰੀਆਂ ਦਾ ਹੀ ਇੱਕ ਸਭ ਤੋਂ ਵੱਡਾ ਸਾਧਨ ਹੈ ਹਰ ਸ਼ਹਿਰ ਵਿੱਚ ਲੱਗੇ ਵੱਡੇ ਹੋਰਡਿੰਗ ਬੋਰਡ ਜਿਨ੍ਹਾਂ ਉੱਪਰ ਗਹਿਣੇ, ਕੱਪੜੇ, ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਬਹੁਤ ਸਾਰੇ ਲੋਕ ਆਪਣੀ ਆਪਣੀ ਮਸ਼ਹੂਰੀਆਂ ਕਰਦੇ ਹਨ ਪਰ ਅੱਜ ਕੀ ਹੈ ਇਨ੍ਹਾਂ ਹੋਰਡਿੰਗ ਦਾ ਹਾਲ ਪੇਸ਼ ਹੈ ਇਸ 'ਤੇ ਇਕ ਖਾਸ ਰਿਪੋਰਟ....

ਕੋਰੋਨਾ ਕਰਕੇ ਸ਼ਹਿਰ ਦੇ ਹੋਰਡਿੰਗ ਬੋਰਡ ਸੁੰਨਸਾਨ
ਕੋਰੋਨਾ ਕਰਕੇ ਸ਼ਹਿਰ ਦੇ ਹੋਰਡਿੰਗ ਬੋਰਡ ਸੁੰਨਸਾਨ

ਜਲੰਧਰ: ਆਪਣੇ ਸਮਾਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਇੱਕੋ ਤਰੀਕਾ ਹੁੰਦੈ, ਉਸਦੀ ਮਸ਼ਹੂਰੀ ਕਰਨਾ। ਸ਼ਹਿਰ ਦੇ ਵੱਖ ਵੱਖ ਕੋਨਿਆਂ 'ਤੇ ਅਲਗ ਅਲਗ ਸਮਾਨਾਂ ਦੇ ਹੋਰਡਿੱਗ ਲੱਗੇ ਹੁੰਦੇ ਹਨ। ਪਰ ਕੋਰੋਨਾ ਦੀ ਮਾਰ ਤੋਂ ਇਹ ਕਾਰੋਬਾਰ ਵੀ ਵਾਂਝਾ ਨਹੀਂ ਰਿਹਾ।ਤਾਲਾਬੰਦੀ ਤਾਂ ਖੁੱਲ੍ਹੀ ਪਰ ਕਾਰੋਬਾਰ 'ਤੇ ਹੋਈ ਤਾਲਾਬੰਦੀ ਉਵੇਂ ਹੀ ਸੀ। ਲੋਕਾਂ ਨੇ ਘਰੋਂ ਬਾਹਰ ਆਉਣਾ ਤਾਂ ਸ਼ੁਰੂ ਕੀਤਾ ਪਰ ਮੂਲ ਜ਼ਰੂਰਤਾਂ ਤੋਂ ਇਲਾਵਾ ਖਰਚੇ ਤੋਂ ਪਰਹੇਜ਼ ਕੀਤਾ। ਤਿਉਹਾਰਾਂ ਦੇ ਦਿਨਾਂ 'ਚ ਵਪਾਰ ਨੂੰ ਹੁੰਗਾਰਾ ਤਾਂ ਮਿਲਿਆ ਪਰ ਨਾਲ ਦੇ ਨਾਲ ਕੋਰੋਨਾ ਦੀ ਦੂਜੀ ਲਹਿਰ ਦੀ ਖ਼ਬਰਾਂ ਆਉਣ ਲੱਗੀਆਂ ਤੇ ਲੋਕਾਂ 'ਚ ਫ਼ੇਰ ਡਰ ਤੇ ਭੈਅ ਦਾ ਮਾਹੌਲ ਬਣ ਗਿਆ। ਦੂਜੇ ਪਾਸੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਾਰੇ ਕਾਰੋਬਾਰ ਇੱਕ ਦੂਜੇ ਨਾਲ ਜੁੜੇ ਹਨ। ਜੇਕਰ ਇਨ੍ਹਾਂ ਹੋਰਡਿੰਗਾਂ ਦੇ ਰੇਟ ਘੱਟ ਕੀਤੇ ਜਾਣ ਤਾਂ ਕੁੱਝ ਫਾਇਦਾ ਹੋ ਸਕਦੈ।

ਕੋਰੋਨਾ ਕਰਕੇ ਸ਼ਹਿਰ ਦੇ ਹੋਰਡਿੰਗ ਬੋਰਡ ਸੁੰਨਸਾਨ

"ਆਉਟ ਆਫ ਹੋਮ"

ਨਗਰ ਨਿਗਮ ਦੇ ਅਧਿਕਾਰੀ ਨੇ ਬੋਰਡ ਤੇ ਇਸ਼ਤਿਹਾਰਾਂ ਦੇ ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨੂੰ ਆਉਟ ਆਫ ਦ ਹੋਮ ਕਿਹਾ ਜਾਂਦਾ ਹੈ, ਇਸਦਾ ਕਾਰਨ ਇਹ ਹੈ ਕਿ ਲੋਕ ਘਰਾਂ ਤੋਂ ਬਾਹਰ ਨਿਕਲਦੇ ਤੇ ਉਹ ਇਹ ਇਸ਼ਤਿਹਾਰ ਦੇਖਦੇ ਹਨ। ਪਰ ਤਾਲਾਬੰਦੀ ਕਰਕੇ ਲੋਕਾਂ ਦਾ ਬਾਹਰ ਜਾਣਾ ਬੰਦ ਹੋਇਆ ਤੇ ਇਸ ਕੰਮ 'ਤੇ ਵੱਡਾ ਅਸਰ ਪਿਆ।

ਅਨਲਾੱਕ ਵੀ ਕਾਰੋਬਾਰ ਨੂੰ ਅੱਗੇ ਲੈ ਕੇ ਜਾਣ 'ਚ ਬੇਅਸਰ ਰਿਹਾ

ਤਾਲਾਬੰਦੀ ਤਾਂ ਖੁੱਲ੍ਹੀ ਪਰ ਕੰਮ ਕਾਰ ਉਵੇਂ ਹੀ ਬੰਦ ਸੀ। ਲੋਕ ਮੂਲ ਜ਼ਰੂਰਤਾਂ ਤੋਂ ਇਲਾਵਾ ਖਰਚਾ ਕਰਨ ਤੋਂ ਗੁਰੇਜ਼ ਕਰਨ ਲੱਗ ਗਏ। ਦੁਕਾਨਦਾਰਾਂ ਨੇ ਵੀ ਆਪਣੀ ਮੂਲ ਜ਼ਰੂਰਤਾਂ ਤੋਂ ਹੱਟ ਕੋਈ ਖਰਚਾ ਕਰਨ ਤੋਂ ਬੱਚ ਰਹੇ ਸਨ। ਅਨਲਾਕ ਵੀ ਕਾਰੋਬਾਰ ਨੂੰ ਹੁੰਗਾਰਾ ਦੇਣ 'ਚ ਅਸਮਰਥ ਰਿਹਾ।

ਤਿਉਹਾਰਾਂ ਨੇ ਦਿੱਤਾ ਇੱਕ ਹੁੰਗਾਰਾ

ਦੀਵਾਲੀ ਦੇ ਤਿਉਹਾਰ ਦੇ ਨਾਲ ਕਾਰੋਬਾਰ 'ਚ ਹਲਚਲ ਵੀ ਆਈ। ਲੋਕਾਂ ਨੇ ਖ਼ਰੀਦਦਾਰੀ ਸ਼ੁਰੂ ਕੀਤੀ ਪਰ ਉਹ ਉਮੀਦ ਤੋਂ ਕਾਫ਼ੀ ਘੱਟ ਸੀ।ਪਰ ਕਾਰੋਬਾਰ ਪੱਟੜੀ 'ਤੇ ਆਉਣਾ ਸ਼ੁਰੂ ਹੋ ਗਿਆ ਸੀ।

ਕੋਰੋਨਾ ਦੀ ਦੂਜੀ ਲਹਿਰ

ਕੰਮ ਹੌਲੀ ਹੌਲੀ ਪੱਟੜੀ 'ਤੇ ਆ ਰਿਹਾ ਸੀ ਪਰ ਇੰਨ੍ਹੇ 'ਚ ਕੋਰੋਨਾ ਦੀ ਦੂਜੀ ਲਹਿਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਗਈਆਂ। ਪੰਜਾਬ 'ਚ ਹਾਲਹੀ ਮੁੜ ਰਾਤ ਦਾ ਕਰਫਿੳੇੂ ਲੱਗ ਗਿਆ ਹੈ। ਜਿਸ ਨਾਲ ਲੋਕਾਂ 'ਚ ਫੇਰ ਤੋਂ ਡਰ ਤੇ ਭੈਅ ਦਾ ਮਾਹੌਲ ਹੈ।

ਵਪਾਰੀਆਂ ਦਾ ਪੱਖ

ਦੂਜੇ ਹੱਥ, ਵਪਾਰੀਆਂ ਦਾ ਕਹਿਣਾ ਹੈ ਕਿ ਹਰ ਕਾਰੋਬਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਕੰਮ ਚੰਗਾ ਚੱਲ਼ਦਾ ਸੀ ਤਾਂ ਹੋਰਡਿੰਗਾਂ ਦੇ ਪੈਸੇ ਅਸਾਨੀ ਨਾਲ ਦਿੱਤੇ ਜਾਂਦੇ ਸੀ ਪਰ ਹੁਣ ਕੰਮ ਠੱਪ ਹੋਣ ਕਰਕੇ ਇਹ ਪੈਸੇ ਦੇਣੇ ਔਖੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸਦੇ ਪੈਸੇ ਘਟਾਏ ਜਾਣ ਤਾਂ ਕੁੱਝ ਫਾਇਦਾ ਹੋ ਸਕਦੈ।

ਹੋਰਡਿੰਗਾਂ ਦੇ ਰੇਟ ਘੱਟਣਗੇ ਤਾਂ ਕੰਮ ਨੂੰ ਹੁੰਗਾਰਾ ਮਿਲ ਸਕਦੈ। ਦੁਕਾਨਦਾਰ ਗਾਹਕ ਉਡੀਕਦਾ ਤੇ ਵਪਾਰੀ ਇਸ਼ਤਿਹਾਰਾਂ ਨੂੰ ਤਾਂਹਿਓ ਕਿਹਾ ਜਾਂਦਾ ਹੈ ਕਿ ਹੱਥ ਨੂੰ ਹੱਥ ਹੁੰਦੈ।

ABOUT THE AUTHOR

...view details