ਸੀਆਈਏ ਨੇ ਨੌਜਵਾਨ ਨੂੰ ਨਸ਼ੇ ਸਮੇਤ ਕੀਤਾ ਗ੍ਰਿਫਤਾਰ - ਸੀਆਈਏ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਸੂਬੇ ਚ ਨਸ਼ਾ ਦੀ ਤਸਕਰੀ ਲਗਾਤਾਰ ਵਧਦੀ ਜਾ ਰਹੀ ਹੈ ਇਸਦੇ ਚੱਲਦੇ ਪੰਜਾਬ ਪੁਲਿਸ ਦੇ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਵੱਖ ਵੱਖ ਤਰ੍ਹਾਂ ਦੀਆਂ ਮੁਹਿੰਮਾਂ ਵਿੱਢੀਆਂ ਗਈਆਂ ਹਨ।ਜਲੰਧਰ ਚ ਸੀਆਈਏ ਸਟਾਫ ਨੇ ਇੱਕ ਮੁਲਜ਼ਮ ਨੂੰ ਨਸ਼ੇ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਲੰਧਰ:ਜ਼ਿਲੇ ਚ ਪੁਲਿਸ ਤੇ ਵੱਖ ਵੱਖ ਹੋਰ ਵਿਭਾਗਾਂ ਦੇ ਵਲੋਂ ਨਸ਼ ਦੀ ਸਪਲਾਈ ਲਾਈਨ ਨੂੰ ਤੋੜਨ ਦੇ ਲਈ ਸਖਤਾਈ ਵਧਾਈ ਗਈ ਹੈ।ਇਸ ਦੌਰਾਨ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਵੱਖ ਵੱਖ ਥਾਵਾਂ ਤੇ ਨਾਕੇ ਵੀ ਲਗਾਏ ਜਾ ਰਹੇ ਹਨ ।ਇਸਦੇ ਚੱਲਦੇ ਹੀ ਸੀਆਈਏ ਸਟਾਫ ਦੀ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਹੈ ।ਪੁੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੁੰ ਨਸ਼ੇ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੀਆਈਏ ਨੇ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਦੇ ਕੋਲ ਇੱਕ ਨੌਜਵਾਨ ਨੂੰ ਚਾਰ ਸੌ ਤੀਹ ਗ੍ਰਾਮ ਗਾਂਜਾ ਅਤੇ ਪੱਚੀ ਹਜ਼ਾਰ ਰੁਪਏ ਦੇ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਪਵਨ ਕੁਮਾਰ ਬੱਸੀ ਦਾਨਿਸ਼ਮੰਦਾਂ ਦੇ ਰੂਪ ਵਿਚ ਹੋਈ ਹੈ।
ਸੀਆਈਏ ਸਟਾਫ਼ ਦੇ ਏ ਐੱਸ ਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਨੇ ਲੈਦਰ ਕੰਪਲੈਕਸ ਗੰਦੇ ਨਾਲੇ ਦੇ ਕੋਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਪਵਨ ਕੁਮਾਰ ਦੇ ਰੂਪ ਵਿਚ ਹੋਈ ਹੈ ਜਿਸ ਦੇ ਕੋਲ ਚਾਰ ਸੌ ਤੀਹ ਗ੍ਰਾਮ ਗਾਂਜਾ ਅਤੇ ਪੱਚੀ ਹਜ਼ਾਰ ਡਰੱਗ ਮਨੀ ਮਿਲੀ ਹੈ ਜਿਸ ਤੇ ਮੁਕੱਦਮਾ ਨੰਬਰ ਇੱਕ ਸੌ ਪੰਜ ਐੱਨ ਡੀ ਪੀ ਐੱਸ ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਪੁਲਿਸ ਨੇ ਇਸ ਮਾਮਲੇ ਜਾਂਚ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ।
ਇਹ ਵੀ ਪੜੋ:ਸਰਕਾਰੀ ਸਨਮਾਨਾਂ ਨਾਲ ਏਐਸਆਈ ਭਗਵਾਨ ਸਿੰਘ ਦਾ ਸਸਕਾਰ