ਜਲੰਧਰ: 12 ਸਾਲਾਂ ਦੇ ਅਰਸ਼ਦੀਪ ਸਿੰਘ ਨੇ ਆਪਣੀ ਵਾਈਲਡ ਲਾਈਫ ਤਸਵੀਰਾਂ ਖਿੱਚ ਵਿਸ਼ਵ ਭਰ ਵਿੱਚ ਆਪਣੀ ਇੱਕ ਚੰਗੀ ਪਹਿਚਾਣ ਬਣਾਈ ਹੈ। 1੦ ਸਾਲ ਤੋਂ ਘੱਟ ਦੀ ਉਮਰ ਵਿੱਚ ਹੀ ਆਪਣੀ ਪਾਈਪ ਆਲਸ ਨਾਂਅ ਦੀ ਉੱਲੂ ਦੇ ਬੱਚਿਆਂ ਦੀ ਤਸਵੀਰ ਨਾਲ ਉਸ ਨੂੰ ਲੰਦਨ ਵਿੱਚ ਬੀਬੀਸੀ ਵਾਈਲਡ ਲਾਈਫ ਫ਼ੋਟੋਗ੍ਰਾਫ਼ਰ ਆਫ਼ ਦਾ ਈਅਰ ਐਵਾਰਡ ਮਿਲਿਆ ਅਤੇ ਹੁਣ ਦਿੱਲੀ ਵਿੱਚ ਉਸ ਨੂੰ ਇਸੇ ਮਹੀਨੇ ਕਈ ਦੇਸ਼ਾਂ ਦੇ 18 ਤੋਂ ਘੱਟ ਉਮਰ ਦੇ ਬੱਚਿਆਂ ਦੀ ਕੈਟਾਗਿਰੀ ਵਿੱਚੋਂ ਗਲੋਬਲ ਚਾਈਲਡ ਪ੍ਰੋਡੀਜੀ ਐਵਾਰਡ ਮਿਲਿਆ ਹੈ।
ਹੋਰ ਪੜ੍ਹੋ: ਪਤੀ ਪਤਨੀ ਦੇ ਆਪਸੀ ਝਗੜੇ 'ਚ ਅਣਜਾਣ ਵਿਅਕਤੀ ਨੇ ਚਲਾਈ ਪਤੀ 'ਤੇ ਗੋਲੀ
12 ਸਾਲ ਦੇ ਅਰਸ਼ਦੀਪ ਛੇਵੀਂ ਜਮਾਤ ਵਿੱਚ ਪੜ੍ਹਦੇ ਹਨ। ਅਰਸ਼ਦੀਪ ਦੀ ਮਾਂ ਸੁਪਰੀਤੀ ਦਾ ਕਹਿਣਾ ਹੈ ਕਿ ਪਿਤਾ ਨੂੰ ਵੀ ਫ਼ੋਟੋਗ੍ਰਾਫ਼ੀ ਦਾ ਸ਼ੌਕ ਸੀ ਤਾਂ ਦੇਖ ਦੇਖ ਕੇ ਬਚਪਨ ਤੋਂ ਹੀ ਅਰਸ਼ਦੀਪ ਦਾ ਝੁਕਾਅ ਕੈਮਰੇ ਵੱਲ ਹੁੰਦਾ ਗਿਆ ਤੇ ਉਨ੍ਹਾਂ ਨੇ ਵੀ ਕਦੀ ਉਸ ਨੂੰ ਰੋਕਿਆ ਨਹੀਂ ਅਤੇ ਹਮੇਸ਼ਾ ਉਸ ਨੂੰ ਸਪੋਰਟ ਕੀਤੀ ਹੈ।
ਹੋਰ ਪੜ੍ਹੋ: 350 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਵਿਅਕਤੀ ਕਾਬੂ
ਅਰਸ਼ਦੀਪ ਨੇ ਕਿਹਾ ਕਿ ਕਪੂਰਥਲਾ ਦੇ ਰਸਤੇ ਵਿੱਚ ਖਿੱਚੀ ਪਾਈਪ ਆਓਲੈੱਸ ਤਸਵੀਰ ਦੇ ਲਈ ਉਸ ਨੂੰ ਲੰਦਨ ਤੋਂ ਪੁਰਸਕਾਰ ਮਿਲਿਆ ਅਤੇ ਉਸ ਤੋਂ ਬਾਅਦ ਵਾਸ਼ਿੰਗਟਨ ਫਿਰ 2009 ਵਿੱਚ ਕੁਕਲ ਪਰਿੰਦੇ ਦੀ ਤਸਵੀਰ ਬਾਸਕੀ 'ਬਾਸਕਿੰਗ ਇਨ ਦਾ ਸਨ' ਤੇ ਜਾਪਾਨ ਵਿੱਚ ਹੁਣ ਗਲੋਬਲ ਚਾਈਲਡ ਪ੍ਰੋਡੀਜੀ ਐਵਾਰਡ ਮਿਲਿਆ। ਅਰਸ਼ਦੀਪ ਹੁਣ ਵਾਈਲਡ ਲਾਈਫ ਫ਼ੋਟੋਗ੍ਰਾਫੀ ਦੇ ਲਈ ਆਸਟਰੇਲੀਆ ਅਤੇ ਅਫ਼ਰੀਕਾ ਜਾਣਾ ਚਾਹੁੰਦੇ ਹਨ ਅਤੇ ਕੰਗਾਰੂਆਂ ਅਤੇ ਦੂਸਰੇ ਜਾਨਵਰਾਂ ਅਤੇ ਪੰਛੀਆਂ ਦੀ ਤਸਵੀਰਾਂ ਖਿੱਚਣਾ ਚਾਹੁੰਦਾ ਹੈ।