ਪੰਜਾਬ

punjab

ETV Bharat / state

ਚੰਨੀ ਦਾ ਮਜੀਠੀਆ ’ਤੇ ਤੰਜ਼ ਕਿਹਾ 'ਉੱਡ ਗਏ ਤੋਤੇ' - ਚੰਨੀ ਸਰਕਾਰ ’ਤੇ ਸਵਾਲ

ਮੁੱਖ ਮੰਤਰੀ ਚਰਨਜੀਤ ਚੰਨੀ (CHIEF MINISTER CHARANJIT CHANNI) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ’ਤੇ ਤੰਜ ਕਸਿਆ ਗਿਆ। ਮੀਡੀਆ ਵੱਲੋਂ ਜਦੋਂ ਚਰਨਜੀਤ ਚੰਨੀ ਨੂੰ ਮਜੀਠੀਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ‘ਮਜੀਠੀਆ ਦੇ ਤਾਂ ਉੱਡ ਗਏ ਤੋਤੇ’।

ਚੰਨੀ ਦਾ ਮਜੀਠੀਆ ’ਤੇ ਤੰਜ਼
ਚੰਨੀ ਦਾ ਮਜੀਠੀਆ ’ਤੇ ਤੰਜ਼

By

Published : Jan 26, 2022, 4:41 PM IST

ਜਲੰਧਰ:ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ’ਤੇ ਤੰਜ ਕਸਿਆ ਗਿਆ। ਮੀਡੀਆ ਵੱਲੋਂ ਜਦੋਂ ਚਰਨਜੀਤ ਚੰਨੀ ਨੂੰ ਮਜੀਠੀਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ‘ਮਜੀਠੀਆ ਦੇ ਤਾਂ ਉੱਡ ਗਏ ਤੋਤੇ’।

ਮਜੀਠੀਆ ਵੱਲੋਂ ਨਸ਼ਾ ਤਸਰਕੀ ਅਤੇ ਹੋਰ ਕਈ ਮਸਲਿਆਂ ਨੂੰ ਲੈਕੇ ਚੰਨੀ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਮਜੀਠੀਆ ਵੱਲੋਂ ਚੁੱਕੇ ਸਵਾਲਾਂ ਸੀਐਮ ਚੰਨੀ ਵੱਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਮਜੀਠੀਆ ਦੇ ਤੋਤੇ ਉੱਡ ਗਏ।

ਦੱਸ ਦਈਏ ਕਿਪੰਜਾਬ ਦੇ ਮੁੱਖ ਮੰਤਰੀ ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਝੰਡਾ ਫਹਿਰਾ ਕੇ ਪਰੇਡ ਦੀ ਸਲਾਮੀ ਲਈ। ਇਸ ਤੋਂ ਬਾਅਦ ਮੁੱਖ ਮੰਤਰੀ ਫਗਵਾੜਾ ਇਲਾਕੇ ਵਿੱਚ ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਧਾਲੀਵਾਲ ਦੀ ਰਿਹਾਇਸ਼ ਤੇ ਪਹੁੰਚੇ।

ਚੰਨੀ ਦਾ ਮਜੀਠੀਆ ’ਤੇ ਤੰਜ਼

ਇਸ ਦੌਰਾਨ ਕਾਰਜਕਰਤਾਵਾਂ ਨਾਲ ਮੀਟਿੰਗਾਂ ਤੋਂ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀ ਜ਼ਮਾਨਤ ਰੱਦ ਹੁੰਦੀ ਹੈ ਤਾਂ ਉਹ ਸਰੰਡਰ ਕਰ ਦੇਣਗੇ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਜੀਠੀਆ ਦੇ ਤੋਤੇ ਉੱਡ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਜ਼ਮਾਨਤ ਨਾ ਹੋਣ ਦੀ ਸੂਰਤ ਵਿੱਚ ਉਹ ਸਰੰਡਰ ਕਰ ਦੇਣਗੇ ਤਾਂ ਹੁਣ ਉਹ ਸਰੰਡਰ ਕਰ ਦੇਣ।

ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਇਸ ਬਾਰੇ ਜਦੋਂ ਚੰਨੀ ਨੂੰ ਸਵਾਲ ਕੀਤਾ ਗਿਆ ਤਾੰ ਉਨ੍ਹਾਂ ਸਿਰਫ ਇੰਨਾ ਹੀ ਕਿਹਾ-- ‘ਮਜੀਠੀਆ ਦੇ ਉੱਡ ਗਏ ਤੋਤੇ’।

ਜਿਕਰਯੋਗ ਹੈ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਤਿੰਨ ਦਿਨਾਂ ਲਈ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਮਜੀਠੀਆ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਰਾਹਤ ਦੀ ਗੁਹਾਰ ਲਗਾਈ ਸੀ।

ਇਹ ਵੀ ਪੜ੍ਹੋ:ਮਜੀਠੀਆ ਦਾ ਸੀਐੱਮ ਚੰਨੀ ਨੂੰ ਸਵਾਲ, ਕਿਹਾ- ਮੇਰੇ ਅਤੇ ਸੁਖਪਾਲ ਖਹਿਰਾ ਲਈ ਵੱਖ-ਵੱਖ ਕਾਨੂੰਨ ਕਿਉਂ ?

ABOUT THE AUTHOR

...view details