ਜਲੰਧਰ:ਮੁੱਖ ਮੰਤਰੀ (CM) ਦਾ ਅਹੁਦਾ ਸੰਭਾਲਿਆ ਹੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਇੱਕ ਤੋਂ ਇੱਕ ਸੌਗਾਤ ਦਿੱਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਉਨ੍ਹਾਂ ਵੱਲੋਂ ਇੱਕ ਤੋਂ ਬਾਅਦ ਇੱਕ ਐਲਾਨ ਕਰਕੇ ਪੰਜਾਬ ਅੰਦਰ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਮੁੱਖ ਮੰਤਰੀ ਚੰਨੀ (Chief Minister Channy) ਵੱਲੋਂ ਪੰਜਾਬ ਦਾ ਦੌਰਾ ਕਰਕੇ ਨਵੇਂ ਵਿਕਾਸ ਕਾਰਜਾ ਦੇ ਨੀਂਹ ਪੱਧਰ ਵੀ ਰੱਖੇ ਜਾ ਰਹੇ ਹਨ। ਜਲੰਧਰ ਦੇ ਆਦਮਪੁਰ (Adampur) ਇਲਾਕੇ ਵਿੱਚ ਪਹੁੰਚੇ ਮੁੱਖ ਮੰਤਰੀ ਚੰਨੀ (Chief Minister Channy) ਨੇ ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਦੇ ਉਦਘਾਟਨ ਕੀਤੇ।
ਆਦਮਪੁਰ (Adampur) ਇਲਾਕੇ ਦੇ ਲੋਕਾਂ ਦੀ ਕਾਫ਼ੀ ਸਮੇਂ ਤੋਂ ਚੱਲ ਰਹੀ ਨਹਿਰੀ ਪਾਣੀ ਦੀ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ (CM) ਨੇ ਕਿਹਾ ਕਿ ਆਦਮਪੁਰ ਦੇ ਲੋਕਾਂ ਨੂੰ ਆਦਮਪੁਰ (Adampur) ਦੀ ਨਹਿਰ ਤੋਂ ਪਾਣੀ ਮਿਲਣ ਦਾ ਇੰਤਜ਼ਾਮ ਜਲਦੀ ਕਰ ਦਿੱਤਾ ਜਾਏਗਾ। ਜਿਸ ਨਾਲ ਲੋਕਾਂ ਦਾ ਜਨ-ਜੀਵਨ ਖੁਸ਼ਹਾਲ ਹੋ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channy) ਨੇ ਵਿਰੋਧੀਆਂ ‘ਤੇ ਨਿਸ਼ਾਨੇ ਸਾਧਦਿਆ ਕਿਹਾ ਕਿਹਾ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਦੇ ਹਰ ਹਲਕੇ ਦਾ ਬਦ ਤੋਂ ਬਤਰ ਹਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Shiromani Akali Dal President Sukhbir Singh Badal) ਨੇ ਪੰਜਾਬ ਵਿੱਚ ਵਪਾਰ ਨੂੰ ਖ਼ਤਮ ਕੀਤੇ ਹੈ। ਜਿਸ ਕਰਕੇ ਪੰਜਾਬ ਵਿੱਚ ਰੁਜ਼ਗਾਰ ਖ਼ਤਮ ਹੋਇਆ ਹੈ।