ਪੰਜਾਬ

punjab

By

Published : Apr 16, 2023, 7:44 AM IST

ETV Bharat / state

ਮੁੜ ਕਾਂਗਰਸ ਵਿੱਚ ਸ਼ਾਮਿਲ ਹੋਏ ਚੌਧਰੀ ਸੁਰਿੰਦਰ ਸਿੰਘ

ਕਾਂਗਰਸ ਛੱਡ ਆਪ ਵਿੱਚ ਗਏ ਚੌਧਰੀ ਸੁਰਿੰਦਰ ਸਿੰਘ ਫਿਰ ਤੋਂ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਉਹਨਾਂ ਦਾ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ ਤੇ ਪਾਰਟੀ ਵਿੱਚ ਮੁੜ ਸ਼ਾਮਲ ਕੀਤਾ।

ਚੌਧਰੀ ਸੁਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਹੋਏ ਸ਼ਾਮਿਲ
ਚੌਧਰੀ ਸੁਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਹੋਏ ਸ਼ਾਮਿਲ

ਮੁੜ ਕਾਂਗਰਸ ਵਿੱਚ ਸ਼ਾਮਿਲ ਹੋਏ ਚੌਧਰੀ ਸੁਰਿੰਦਰ ਸਿੰਘ

ਜਲੰਧਰ:ਸਿਆਸਤ 'ਚ ਅਕਸਰ ਰੁੱਸਣ, ਮਨਾਉਣ, ਪਾਰਟੀ ਆਉਣ ਅਤੇ ਪਾਰਟੀ ਚੋਂ ਜਾਣ ਦਾ ਸਿਲਲਿਸਾ ਚੱਲਦਾ ਰਹਿੰਦਾ ਹੈ। ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਮੁੜ ਕਾਂਗਰਸ ਨਾਲ ਹੱਥ ਮਿਲਾ ਲਿਆ ਗਿਆ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਹਾ ਗਿਆ ਕਿ ਚੌਧਰੀ ਸੁਰਿੰਦਰ ਸਿੰਘ ਦੀ ਘਰ ਵਾਪਸੀ ਹੋਣ ਉੱਤੇ ਉਹ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ।

ਚੌਧਰੀ ਨੇ ਫੜਿਆ ਸੀ 'ਆਪ' ਦਾ ਪੱਲਾ: ਦੱਸ ਦਈਏ ਕਿ ਚੌਧਰੀ ਸੁਰਿੰਦਰ ਸਿੰਘ ਨੇ ਕੁੱਝ ਸਮਾਂ ਪਹਿਲਾਂ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ, ਪਰ ਜਲਦੀ ਹੀ ਚੌਧਰੀ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ, ਜਿਸ ਕਾਰਨ ਮੁੜ ਤੋਂ ਚੌਧਰੀ ਸੁਰਿੰਦਰ ਸਿੰਘ ਨੇ ਕਾਂਗਰਸ ਵੱਲ ਮੂੰਹ ਕਰ ਲਿਆ ਅਤੇ ਕਾਂਗਰਸ ਨੇ ਵੀ ਖੁਸ਼ੀ-ਖੁਸ਼ੀ ਪਾਰਟੀ ਨੂੰ ਛੱਡ ਕੇ ਗਏ ਚੌਧਰੀ ਸੁਰਿੰਦਰ ਸਿੰਘ ਨੂੰ ਵਾਪਸ ਗਲੇ ਲਗਾਉਣ 'ਚ ਬਿਲਕੁਲ ਵੀ ਦੇਰੀ ਨਹੀਂ ਕੀਤੀ ਅਤੇ ਝੱਟ ਹੀ ਚੌਧਰੀ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਲਿਆ।

ਮੈਂ ਕਾਂਗਰਸ ਛੱਡ ਗਲਤੀ ਕੀਤੀ:ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਆਖਿਆ ਕਿ ਚੌਧਰੀ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਨੂੰ ਛੱਡ ਕੇ ਸ਼ਾਮਿਲ ਹੋਏ ਤਾਂ ਉਨ੍ਹਾਂ ਨੂੰ ਲੱਗਿਆ ਕਿ ਜਿਸ ਪਾਰਟੀ ਨਾਲ ਇਨ੍ਹਾਂ ਦੇ ਦਾਦਾ, ਇਨ੍ਹਾਂ ਦੇ ਪਿਤਾ ਅਤੇ ਪਰਿਵਾਰ ਚੱਲਦਾ ਆਇਆ ਉਸ ਕਾਂਗਰਸ ਪਾਰਟੀ ਨੂੰ ਛੱਡ ਕੇ ਇਨ੍ਹਾਂ ਨੇ ਗਲਤੀ ਕੀਤੀ ਹੈ। ਜਿਸ ਤੋਂ ਬਾਅਦ ਇਨ੍ਹਾਂ ਦੇ ਵੱਲੋਂ ਆਪਣੀ ਭੁੱਲ ਨੂੰ ਸੁਧਾਰ ਦੇ ਹੋਏ ਮੁੜ ਤੋਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ।

ਪ੍ਰਤਾਪ ਬਾਜਵਾ ਨੇ ਆਖਿਆ ਕਿ ਸੁਰਿੰਦਰ ਸਿੰਘ ਦੇ ਮੁੜ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਕਾਰਨ ਕਾਂਗਰਸ ਵਿੱਚ ਖੁਸ਼ੀਂ ਦੀ ਲਹਿਰ ਹੈ।ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੌਧਰੀ ਸੁਰਿੰਦਰ ਸਿੰਘ ਨੂੰ ਗਲੇ ਲਗਾ ਕੇ ਅਤੇ ਗਲ ਵਿੱਚ ਕਾਂਗਰਸ ਦਾ ਸਿਰੋਪਾ ਪਾ ਕੇ ਮੁੜ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਹਾ ਗਿਆ ਕਿ ਚੌਧਰੀ ਸੁਰਿੰਦਰ ਸਿੰਘ ਦੇ ਕਾਂਗਰਸ ਵਿੱਚ ਮੁੜ ਤੋਂ ਵਾਪਸ ਆਉਣ ਦੇ ਨਾਲ ਪਾਰਟੀ ਦੀ ਜਿੱਥੇ ਮਜ਼ਬੂਤੀ ਵਧੀ ਹੈ ਅਤੇ ਪਾਰਟੀ ਨੂੰ ਮੁੜ ਤੋਂ ਇੱਕ ਉਨ੍ਹਾਂ ਦਾ ਪੁਰਾਣਾ ਕਾਂਗਰਸੀ ਲੀਡਰ ਮਿਲਿਆ ਅਤੇ ਕਿਹਾ ਗਿਆ ਕਿ ਪਾਰਟੀ ਦੀ ਮਜ਼ਬੂਤੀ ਹੁਣ ਪਹਿਲੇ ਨਾਲੋਂ ਹੋਰ ਵੱਧ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਦੇ ਲੋਕ ਵੀ ਕਾਂਗਰਸ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਜੇਤੂ ਬਣਾਉਣਗੇ।

ਇਹ ਵੀ ਪੜ੍ਹੋ:Barnala news : ਸਿਆਸੀ ਪਾਰਟੀਆਂ ਨੂੰ ਛੱਡ ਕੰਮ ਕਰੇਗੀ ਸਰਪੰਚ ਯੂਨੀਅਨ,ਸਰਬਸੰਮਤੀ ਨਾਲ ਚੁਣਿਆ ਪ੍ਰਧਾਨ

ABOUT THE AUTHOR

...view details