ਜਲੰਧਰ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਜਦੋਂ ਤੋਂ ਕੁਰਸੀ 'ਤੇ ਬੈਠੇ ਹਨ, ਉਦੋਂ ਤੋਂ ਹੀ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਅੱਜ ਐਤਵਾਰ ਨੂੰ ਜਲੰਧਰ ਦੀ ਫੇਰੀ ਲਈ ਰਵਾਨਾ ਹੋਏ। ਇਸ ਦੌਰਾਨ ਹੀ ਚਰਨਜੀਤ ਚੰਨੀ (Charanjit Channi) ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਿਰ ਪਹੁੰਚੇ 'ਤੇ ਨਮਸਤਕ ਹੋਏ।
ਇਸ ਤੋਂ ਬਾਅਦ ਵੱਖ-ਵੱਖ ਥਾਵਾਂ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਜਲੰਧਰ ਦੇ ਸੁਰਜੀਤ ਹਾਕੀ ਸਟੇਡਿਅਮ ਵਿਖੇ ਪਹੁੰਚੇ। ਜਿਥੇ 8ਵੇਂ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਸ਼ੁਰੂ ਹੋਇਆ। ਇਸ ਤੋਂ ਪਹਿਲਾ ਚੰਨੀ ਨੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ।
ਚੰਨੀ ਤੇ ਪਰਗਟ ਨੇ ਹਾਕੀ ਗਰਾਊਂਡ 'ਚ ਪਾਈਆਂ ਧੂਮਾ ਹਾਕੀ ਸਟੇਡਿਅਮ ਵਿੱਚ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਅਤੇ ਖੇਡ ਮੰਤਰੀ ਪਰਗਟ ਸਿੰਘ (Sports Minister Pargat Singh) ਵੀ ਹਾਕੀ ਖੇਡ ਦੇ ਨਜ਼ਰ ਆਏ। ਇਸ ਦੌਰਾਨ ਗਰਾਊਂਡ ਵਿੱਚ ਚਰਨਜੀਤ ਚੰਨੀ ਗੋਲਕੀਪਰ ਬਣ ਕੇ ਗੋਲ ਰੋਕਦੇ ਨਜ਼ਰ ਆਏ। ਇਸੇ ਦੌਰਾਨ ਹੀ ਖੇਡ ਮੰਤਰੀ ਪਰਗਟ ਸਿੰਘ (Sports Minister Pargat Singh) ਪੀਲੀ ਟੀ-ਸ਼ਰਟ ਵਿੱਚ ਸਟਰੋਕ ਮਾਰਦੇ ਨਜ਼ਰ ਆਏ। ਦੱਸ ਦਈਏ ਕਿ ਹਾਕੀ ਸਟੇਡਿਅਮ ਵਿੱਚ ਫਾਈਨਲ ਮੈਚ ਪੰਜਾਬ ਸਿੰਧ ਬੈਂਕ ਅਤੇ ਰੇਲਵੇ ਵਿਚਕਾਰ ਖੇਡਿਆ ਗਿਆ।
ਗ਼ਰੀਬ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਆਮ ਲੋਕ ਪ੍ਰੇਸ਼ਾਨ
ਉਨ੍ਹਾਂ ਦੀ ਇਸ ਫੇਰੀ ਦੌਰਾਨ ਜਿੱਥੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ। ਉਥੇ ਹੀ ਇਸ ਫੇਰੀ ਦੌਰਾਨ ਮੁੱਖ ਮੰਤਰੀ ਦੀ ਸਿਕਿਉਰਿਟੀ (CM's security) ਤੋਂ ਆਮ ਲੋਕ ਜਿੱਥੇ ਇੱਕ ਪਾਸੇ ਪੁਲਿਸ ਨੂੰ ਕੋਸਦੇ ਹੋਏ ਨਜ਼ਰ ਆਏ।
ਲੇਕਿਨ ਇਹ ਇੰਤਜ਼ਾਮ ਇੰਨੇ ਕੁ ਸਖ਼ਤ ਸਨ, ਕਿ ਇਕ ਪਾਸੇ ਜਿਥੇ ਆਮ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ। ਇਸਦੇ ਨਾਲ ਹੀ ਜਿਸ ਰਾਹ ਤੋਂ ਮੁੱਖ ਮੰਤਰੀ (Charanjit Singh Channi) ਦਾ ਕਾਫ਼ਲਾ ਗੁਜ਼ਰਨਾ ਸੀ। ਉਸ ਰਾਹ ਦੀਆਂ ਦੁਕਾਨਾਂ ਤੱਕ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਗਿਆ। ਕੁਝ ਇਲਾਕਿਆਂ ਵਿੱਚ ਦੁਕਾਨਾਂ ਹਲਕੀਆਂ ਫੁਲਕੀਆਂ ਖੁੱਲ੍ਹੀਆਂ ਹਨ। ਪਰ ਉਸ ਵਿੱਚ ਵੀ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਾਹਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਪੂਰੇ ਮਾਮਲੇ ਵਿੱਚ ਆਮ ਲੋਕ ਜਿੱਥੇ ਇੱਕ ਪਾਸੇ ਪੁਲਿਸ ਨੂੰ ਕੋਸਦੇ ਹੋਏ ਨਜ਼ਰ ਆਏ, ਦੂਸਰੇ ਪਾਸੇ ਇਹ ਕਹਿੰਦੇ ਹੋਏ ਵੀ ਸੁਣੇ ਗਏ, ਕਿ ਜੇ ਗ਼ਰੀਬਾਂ ਦਾ ਮੁੱਖ ਮੰਤਰੀ (Charanjit Singh Channi) ਏਦਾਂ ਦਾ ਹੁੰਦਾ ਹੈ ਤੇ ਸ਼ੁਕਰ ਹੈ, ਪਰ ਪੰਜਾਬ ਨੂੰ ਕੋਈ ਅਮੀਰ ਮੁੱਖ ਮੰਤਰੀ ਨਹੀਂ ਮਿਲ ਗਿਆ। ਸ੍ਰੀ ਦੇਵੀ ਤਲਾਬ ਮੰਦਰ ਦੇ ਬਾਹਰ ਦੁਕਾਨ ਚਲਾਉਣ ਵਾਲੀ ਇਕ ਮਹਿਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਮੱਥਾ ਟੇਕਣ ਦਾ ਅੱਜ ਦਾ ਪ੍ਰੋਗਰਾਮ ਸੀ। ਜਦਕਿ ਉਨ੍ਹਾਂ ਦੀ ਦੁਕਾਨ ਨੂੰ ਕੱਲ੍ਹ ਸ਼ਾਮ ਤੋਂ ਹੀ ਬੰਦ ਕਰਵਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:-ਗ਼ਰੀਬ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਆਮ ਲੋਕ ਪ੍ਰੇਸ਼ਾਨ