ਪੰਜਾਬ

punjab

ETV Bharat / state

ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਮਸ਼ਹੂਰ ਕ੍ਰੀਮਿਕਾ ਦੇ ਮਾਲਕ 'ਤੇ 188 ਦੇ ਤਹਿਤ ਮਾਮਲਾ ਦਰਜ - ਕ੍ਰੀਮਿਕਾ

ਜਲੰਧਰ ਦੀ ਕ੍ਰੀਮਿਕਾ ਆਈਸਕ੍ਰਮੀਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੁਕਾਨ ਦੇਰ ਰਾਤ ਤੱਕ ਖੁੱਲ੍ਹੀ ਹੈ ਤੇ ਗ੍ਰਾਹਕ ਆ ਕੇ ਖ਼ਰੀਦ ਰਹੇ ਹਨ। ਇਸ 'ਤੇ ਜਲੰਧਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਕ੍ਰੀਮਿਕਾ ਦੁਕਾਨ ਦੇ ਮਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ।

Case registered under 188 against the owner of a famous creamica for violating the orders of the District Magistrate
ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਮਸ਼ਹੂਰ ਕ੍ਰੀਮਿਕਾ ਦੇ ਮਾਲਕ 'ਤੇ 188 ਦੇ ਤਹਿਤ ਮਾਮਲਾ ਦਰਜ

By

Published : Jun 3, 2020, 2:31 PM IST

ਜਲੰਧਰ: ਕੋਰੋਨਾ ਵਾਇਰਸ ਕਾਰਨ ਹੁਣ ਪੰਜਾਬ ਸੂਬੇ 'ਚ ਕਰਫਿਊ ਨੂੰ ਹਟਾ ਕੇ ਲੌਕਡਾਊਨ ਕਰ ਦਿੱਤਾ ਹੈ। ਲੌਕਡਾਊਨ ਹੋਣ ਨਾਲ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਵੱਲੋਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ ਪਰ ਫਿਰ ਵੀ ਸਰਕਾਰ ਵੱਲੋਂ ਮਿਲੀ ਰਾਹਤ ਦੀ ਧੱਜੀਆ ਉਡਾਇਆ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜੋ ਕਿ ਦੇਰ ਰਾਤ ਤੱਕ ਲੋਕਾਂ ਨੂੰ ਸਮਾਨ ਵੇਚਦਾ ਹੈ ਤੇ ਉਸ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।

ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਮਸ਼ਹੂਰ ਕ੍ਰੀਮਿਕਾ ਦੇ ਮਾਲਕ 'ਤੇ 188 ਦੇ ਤਹਿਤ ਮਾਮਲਾ ਦਰਜ

ਪੁਲਿਸ ਨੇ ਉਸ ਵਾਇਰਲ ਵੀਡੀਓ 'ਤੇ ਐਕਸ਼ਨ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਦੋਂ ਉਸ ਵਾਇਰਲ ਵੀਡੀਓ ਦਾ ਪਤਾ ਲੱਗਾ ਤਾਂ ਉੁਨ੍ਹਾਂ ਨੇ ਤਰੁੰਤ ਉਸ ਦੁਕਾਨ 'ਤੇ ਐਕਸ਼ਨ ਲਿਆ। ਉਨ੍ਹਾਂ ਕਿਹਾ ਕਿ ਇਹ ਦੁਕਾਨ ਜਲੰਧਰ ਦੇ ਮਸ਼ਹੂਰ ਕ੍ਰੀਮਿਕਾ ਆਈਸਕ੍ਰੀਮ ਦੀ ਦੁਕਾਨ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਰਾਹਤ ਦਿੰਦੇ ਸਮੇਂ ਕੁਝ ਹਿਦਾਇਤਾਂ ਵੀ ਦਿੱਤੀਆਂ ਗਈਆਂ ਸਨ ਇਸ ਦੇ ਨਾਲ ਹੀ ਦੁਕਾਨਦਾਰ ਉਸ ਦਿੱਤੇ ਸਮੇਂ ਤੋਂ ਬਾਅਦ ਵੀ ਦੁਕਾਨਾਂ ਨੂੰ ਖੋਲ੍ਹਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਹਾਈਵੇ ਅਕਾਲੀ ਦਲ ਦੀ ਦੇਣ: ਵਿਰਸਾ ਸਿੰਘ ਵਲਟੋਹਾ

ਐਸ.ਐਚ.ਓ ਰਸ਼ਪਾਲ ਸਿੰਘ ਨੇ ਦੱਸਿਆ ਕਿ ਕਰਫਿਊ ਤੇ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਕ੍ਰੀਮਿਕਾ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਉੱਤੇ ਮਾਮਲਾ ਦਰਜ ਕਰ ਲਿੱਆ ਹੈ। ਇਹ ਮਾਮਲਾ ਧਾਰਾ 188 ਤੇ 51 ਬੀ ਦੇ ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੁਕਾਨ ਦਾ ਮਾਲਕ ਅਜੇ ਗ੍ਰਿਫ਼ਤ ਤੋਂ ਪਰੇ ਹੈ ਜਲਦ ਹੀ ਉਸ ਨੂੰ ਕਾਬੂ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details