ਪੰਜਾਬ

punjab

ETV Bharat / state

ਟੈਕਸੀ ਡਰਾਇਵਰ ਨੇ ਕੈਨੇਡਾ 'ਚ ਪੰਜਾਬੀਆਂ ਦੀ ਕਰਵਾਈ ਬੱਲੇ-ਬੱਲੇ

ਕੈਨੇਡਾ ਦੀ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਦਾ ਸਨਮਾਨ ਪੱਤਰ ਦੇ ਕੇ ਸਨਮਾਨਿਆ ਹੈ। ਇਸ ਪੰਜਾਬੀ ਨੌਜਵਾਨ ਨੇ ਇੱਕ ਅਣਜਾਣ ਵਿਅਕਤੀ ਦੀ ਜਾਨ ਬਚਾਈ ਸੀ।

ਟੈਕਸੀ ਡਰਾਇਵਰ ਨੇ ਕੈਨੇਡਾ 'ਚ ਪੰਜਾਬੀਆਂ ਦੀ ਕਰਵਾਈ ਬੱਲੇ-ਬੱਲੇ

By

Published : Sep 9, 2019, 12:21 PM IST

ਚੰਡੀਗੜ੍ਹ : ਕੈਨੇਡਾ ਪੁਲਿਸ ਨੇ ਇੱਕ ਪੰਜਾਬੀ ਟੈਕਸੀ ਡਰਾਇਵਰ ਦਾ ਸਨਮਾਨ ਕੀਤਾ ਹੈ। ਕੈਨੇਡੀਅਨ ਪੁਲਿਸ ਨੇ ਇਸ ਪੰਜਾਬੀ ਨੌਜਵਾਨ ਨੂੰ ਜਾਨ ਬਚਾਉਣ ਵਾਲਾ ਸੰਬੋਧਨ ਕਰਦਿਆਂ ਸਨਮਾਨ ਪੱਤਰ ਸੌਂਪਿਆ।
ਤੁਹਾਨੂੰ ਦੱਸ ਦਈਏ ਕਿ ਇਸ ਪੰਜਾਬੀ ਨੌਜਾਵਨ ਨੇ ਜੋ ਕਿ ਇੱਕ ਟੈਕਸੀ ਡਰਾਇਵਰ ਹੈ ਇੱਕ ਅਣਜਾਣ ਵਿਅਕਤੀ ਦੀ ਜਾਨ ਬਚਾਈ ਸੀ।

ਜਾਣਕਾਰੀ ਮੁਤਾਬਕ ਉੱਕਤ ਨੌਜਵਾਨ ਜਸ਼ਨਜੀਤ ਸਿੰਘ ਜਲੰਧਰ ਜ਼ਿਲ੍ਹੇ ਦੇ ਨੋਕਦਰ ਸ਼ਹਿਰ ਦਾ ਵਾਸੀ ਹੈ। ਉਹ ਅੱਜ ਤੋਂ 6 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਦੇ ਤੌਰ ਉੱਤੇ ਗਿਆ ਸੀ। ਉਹ ਪਿਛਲੇ ਕੁੱਝ ਸਾਲਾਂ ਤੋਂ ਉੱਥੇ ਡਰਾਇਵਰੀ ਕਰ ਰਿਹਾ ਹੈ।

ਜਸ਼ਨਜੀਤ ਸਿੰਘ ਨੇ 11 ਫ਼ਰਵਰੀ ਨੂੰ ਕੈਨੇਡਾ ਦੇ ਵਿਸਲਰ ਸ਼ਹਿਰ 'ਚ ਸੜਕ ਕਿਨਾਰੇ ਇੱਕ ਜ਼ਖ਼ਮੀ ਵਿਅਕਤੀ ਨੂੰ ਵੇਖਿਆ, ਜਿਸ ਦੀ ਹਾਲਤ ਬਹੁਤ ਹੀ ਖ਼ਰਾਬ ਸੀ। ਉਹ ਲਹੂ-ਲਹਾਣ ਹੋਇਆ ਪਿਆ ਸੀ, ਉਸ ਦਾ ਖ਼ੂਨ ਰੋਕਣ ਲਈ ਜਸ਼ਨਜੀਤ ਨੇ ਆਪਣੀ ਦਸਤਾਰ ਉਤਾਰ ਕੇ ਉਸ ਦੇ ਜ਼ਖ਼ਮਾਂ ਉੱਤੇ ਬੰਨ੍ਹ ਦਿੱਤੀ।

ਇਹ ਵੀ ਪੜ੍ਹੋ : ਰਾਸ਼ਟਰਪਤੀ ਰਾਮਨਾਥ ਕੋਵਿੰਦ 3 ਦੇਸ਼ਾਂ ਦੇ ਦੌਰੇ 'ਤੇ ਰਵਾਨਾ

ਜਸ਼ਨ ਨੇ ਜ਼ਖ਼ਮੀ ਵਿਅਕਤੀ ਨੂੰ ਫ਼ਟਾ-ਫ਼ਟ ਆਪਣੀ ਟੈਕਸੀ ਵਿੱਚ ਪਾਇਆ ਅਤੇ ਹਸਪਤਾਲ ਪਹੁੰਚਦਾ ਕੀਤਾ।

ਜਾਣਕਾਰੀ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਜੇ ਉੱਕਤ ਵਿਅਕਤੀ ਦਾ ਖ਼ੂਨ ਸਮੇਂ ਉੱਤੇ ਬੰਦ ਨਾ ਹੁੰਦਾ ਤਾਂ ਸ਼ਾਇਦ ਉਹ ਜਿਉਂਦਾ ਨਾ ਹੁੰਦਾ। ਕੈਨੇਡਾ ਪੁਲਿਸ ਨੇ ਇਸ ਪੰਜਾਬੀ ਡਰਾਇਵਰ ਨੂੰ ਸਨਮਾਨਿਤ ਕੀਤਾ ਹੈ।

ABOUT THE AUTHOR

...view details