ਪੰਜਾਬ

punjab

ETV Bharat / state

550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡੀਅਨ ਸੰਸਦ ਨੀਨਾ ਤਾਂਗੜੀ ਸੁਲਤਾਨਪੁਰ ਲੋਧੀ ਹੋਈ ਨਤਮਸਤਕ, ਸੰਗਤ ਨੂੰ ਦਿੱਤੀਆਂ ਵਧਾਈਆਂ - canadian mla neena tangri pay homage at sultanpur lodhi

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਦੇ ਸ਼ਹਿਰ ਓਂਟਾਰੀਓ ਦੀ ਸਾਂਸਦ ਨੀਨਾ ਤਾਂਗੜੀ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ।

ਕੈਨੇਡੀਅਨ ਸੰਸਦ

By

Published : Nov 13, 2019, 11:20 AM IST

ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਦੇ ਸ਼ਹਿਰ ਓਂਟਾਰੀਓ ਦੀ ਸਾਂਸਦ ਨੀਨਾ ਤਾਂਗੜੀ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ।

ਕੈਨੇਡੀਅਨ ਸੰਸਦ

ਕੈਨੇਡੀਅਨ ਸੰਸਦ ਨੀਨਾ ਤਾਂਗੜੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਆਫੀਸ਼ੀਅਲ ਟੂਰ ਹੈ, ਤੇ ਉਹ ਪ੍ਰੀਮੀਅਰ ਆਫ ਓਂਟਾਰੀਓ ਮੁੱਖ ਮੰਤਰੀ Doug ford ਦੀ ਥਾਂ ਉਹ ਪੁੱਜੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਦਿੱਲੀ ਚੰਡੀਗੜ੍ਹ, ਮੁੰਬਈ ਤੇ ਕਈ ਥਾਵਾਂ 'ਤੇ ਬਿਜ਼ਨੈਸ ਮੀਟਿੰਗ ਵੀ ਹੈ। ਉਨ੍ਹਾਂ ਦਾ ਕੈਨੇਡੀਅਨ ਵਫ਼ਦ ਵੀ ਉੱਥੋਂ ਆ ਰਿਹਾ ਹੈ, ਜੋ ਬਿਜ਼ਨੈੱਸ ਟੂ ਬਿਜ਼ਨੈੱਸ ਪ੍ਰਮੋਟ ਕਰੇਗਾ ਜਿਸ ਵਿੱਚ ਇਨਫ਼ਰਾਸਟਰਕਚਰ ਇੰਜੀਨੀਅਰਿੰਗ ਆਈ.ਟੀ ਜਿਹੇ ਬਿਜ਼ਨੈੱਸ ਹੋਣਗੇ ਜਿਨ੍ਹਾਂ ਨੂੰ ਉਹ ਪ੍ਰਮੋਟ ਕਰਨਗੇ।

ਨੀਨਾ ਤਾਂਗੜੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਟੂਡੈਂਟ ਹਨ ਜੋ ਉੱਥੇ ਆ ਰਹੇ ਹਨ ਉਹ ਅੱਛੀ ਪੜ੍ਹਾਈ ਕਰ ਰਹੇ ਹਨ ਵਧੀਆ ਨੌਕਰੀਆਂ ਵੀ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 2 ਹਫ਼ਤਿਆਂ ਲਈ ਆਫੀਸ਼ਲ ਰੂਟ 'ਤੇ ਇੰਡੀਆ ਵਿੱਚ ਆਏ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।

ABOUT THE AUTHOR

...view details