ਜਲੰਧਰ: ਸ਼ੂਗਰ ਮਿਲ ਵਿਖੇ ਰਿਟੇਲ 'ਚ ਵੇਚੀ ਜਾਣ ਵਾਲੇ ਫ਼ਤਿਹ ਨਾਂਅ ਦੀ ਬਰਾਂਡ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭੋਗਪੁਰ ਦੀ ਸ਼ੂਗਰ ਮਿਲ ਦੀ ਸਮਰਥਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ੂਗਰ ਮੀਲ ਵੱਲੋਂ ਰਿਟੇਲ ਵਿੱਚ ਵੇਚਣ ਲਈ ਫ਼ਤਿਹ ਬ੍ਰਾਂਡ ਮਾਰਕਿਟ 'ਚ ਖ਼ੁਦ ਉਤਰੇਗਾ। ਫ਼ਤਿਹ ਬ੍ਰਾਂਡ ਨੂੰ ਸ਼ੂਗਰ ਮੇਲ ਖ਼ੁਦ ਵੇਚੇਗੀ ਤਾਂ ਕਿ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਤਨਖ਼ਾਹ ਦਿੱਤੀ ਜਾ ਸਕੇ।
ਕੈਬਿਨੇਟ ਮੰਤਰੀ ਨੇ ਸ਼ੂਗਰ ਮਿਲ ਦਾ ਕੀਤਾ ਉਦਘਾਟਨ - Cabinet Minister sukhjinder singh randhawa
ਜਲੰਧਰ ਵਿੱਚ ਭੋਗਪੁਰ ਦੀ ਸ਼ੂਗਰ ਮਿਲ ਵਿਖੇ ਰਿਟੇਲ 'ਚ ਵੇਚੀ ਜਾਣ ਵਾਲੇ ਫ਼ਤਿਹ ਨਾਂਅ ਦੀ ਬਰਾਂਡ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਦਘਾਟਨ ਕੀਤਾ ਗਿਆ।
ਫ਼ੋਟੋ
ਇਹ ਵੀ ਪੜ੍ਹੋ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ: ਸੋਨੀਆ ਤੇ ਰਾਹੁਲ ਮੀਟਿੰਗ 'ਚੋਂ ਨਿਕਲੇ, ਨਹੀਂ ਹੋਣਗੇ ਚੋਣ ਪ੍ਰਕਿਰਿਆ ਦਾ ਹਿੱਸਾ
ਉੱਥੇ ਹੀ ਰੰਧਾਵਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੇ ਫ਼ੈਸਲੇ ਦਾ ਅਸਰ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਨਹੀਂ ਪਵੇਗਾ ਤੇ ਇਸ ਨੂੰ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਸ਼ਮੀਰੀ ਕੁੜੀਆਂ ਦੇ ਵਿਆਹ ਦੇ ਬਾਰੇ ਦਿੱਤੇ ਗਏ ਬਿਆਨ ਦੀ ਨਿੰਦਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੁੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।