ਜਲੰਧਰ: ਸ਼ਹਿਰ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ ਕਿਉਂਕਿ ਲਗਾਤਾਰ ਇਕ ਤੋਂ ਬਾਅਦ ਇਕ ਕਈ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਆਦਮਪੁਰ ਦੇ ਅਧੀਨ ਆਉਂਦੇ ਅਲਾਵਲਪੁਰ ਤੋਂ, ਜਿਥੇ ਦਿਨ ਦਿਹਾੜੇ ਭੱਠਾ ਕਾਰੋਬਾਰੀ ਤੋਂ 3 ਲੁਟੇਰੇ ਗਨ ਪੁਆਇੰਟ 'ਤੇ ਕਾਰ ਲੁੱਟ ਫਰਾਰ ਹੋ ਗਏ।
ਭੱਠਾ ਕਾਰੋਬਾਰੀ ਤੋਂ ਗਨ ਪੁਆਇੰਟ 'ਤੇ ਖੋਹੀ ਕਾਰ - ਜਲੰਧਰ ਚ ਲੁੱਟ
ਤਿੰਨ ਲੁਟੇਰੇ ਇੱਕ ਭੱਠਾ ਕਾਰੋਬਾਰੀ ਨੂੰ ਗਨ ਵਿਖਾ ਕੇ ਉਸ ਦੀ ਕਾਰ ਖੋਹ ਕੇ ਲੈ ਗਏ। ਲੁਟੇਰਿਆਂ ਦੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਚ ਲੱਗ ਗਈ ਹੈ।
ਫ਼ੋਟੋ
ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲਿਸ ਵਲੋਂ ਮੌਕੇ 'ਤੇ ਪਹੁੰਚੀ ਤੇ ਜਾਂਚ 'ਚ ਲੱਗ ਗਈ। ਜਾਣਕਾਰੀ ਦਿੰਦਿਆ ਕਾਰ ਮਾਲਕ ਚਰਨਜੀਤ ਨੇ ਦੱਸਿਆ ਕਿ ਉਹ ਭੱਠੇ ਤੋਂ ਵਾਪਸ ਪਰਤ ਰਹੇ ਸੀ ਤੇ ਰਸਤੇ ਵਿਚ ਬਾਥਰੂਮ ਕਰਨ ਲਈ ਰੁਕੇ। ਉਸੇ ਦੌਰਾਨ ਇਕ ਕਰੇਟਾ ਕਾਰ 'ਚ ਤਿੰਨ ਲੁਟੇਰੇ ਆਏ, ਜਿਨਾਂ ਨੇ ਇਸ ਪੁਰੀ ਵਾਰਦਾਤ ਨੂੰ ਅੰਜਾਮ ਦਿੱਤਾ।
ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।