ਜਲੰਧਰ: ਕੋਰੋਨਾ ਕਰਕੇ ਲੱਗੇ ਲੌਕਡਾਊਨ ਨਾਲ ਜਿੱਥੇ ਕਾਰੋਬਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਮਧਿਅਮ ਵਰਗ ਦੇ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਗੱਲ ਕਰੀਏ ਬੈਗਾਂ ਵਾਲੀ ਦੁਕਾਨਾਂ ਦੀ ਤਾਂ ਲੌਕਡਾਊਨ ਨਾਲ ਬੈਗਾਂ ਵਾਲੀ ਦੁਕਾਨਾਂ ਦਾ ਕੰਮ ਠੱਪ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਚੋਂ ਜ਼ਿਆਦਾਤਰ ਸਮਾਨ ਸਕੂਲ ਵਿਦਿਆਰਥੀ, ਕਾਲਜ ਵਿਦਿਆਰਥੀ, ਪ੍ਰਵਾਸੀ ਮਜ਼ਦੂਰ ਤੇ ਟੂਰਿਸਟ ਆਦਿ ਲੋਕ ਹੀ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ਅਚਾਨਕ ਲੌਕਡਾਊਨ ਹੋਣ ਕਾਰਨ ਸਰਕਾਰ ਨੇ ਕਾਰੋਬਾਰ ਵਿਦਿਅਕ ਅਦਾਰੇ ਜਨਤਕ ਅਦਾਰੇ ਆਦਿ ਸਭ ਬੰਦ ਕਰ ਦਿੱਤੇ ਸੀ ਜਿਸ ਕਾਰਨ ਉਨ੍ਹਾਂ ਦਾ ਕੰਮ ਬੰਦ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਉਸ ਸਮੇਂ ਬੈਗ ਦੀ ਖਰੀਦਦਾਰੀ ਕਰਦੇ ਸੀ ਜਦੋਂ ਉਹ ਛੁਟੀਆਂ 'ਚ ਆਪਣੇ ਗ੍ਰਹਿ ਸੂਬੇ ਜਾਂਦੇ ਸੀ ਹੁਣ ਲੌਕਡਾਊਨ 'ਚ ਪ੍ਰਵਾਸੀ ਮਜ਼ਦੂਰ ਪੈਦਲ ਹੀ ਗ੍ਰਹਿ ਸੂਬੇ ਗਏ ਹਨ ਉਹ ਲਿਫਾਫਿਆਂ ਤੇ ਬੋਰੀਆਂ 'ਚ ਆਪਣਾ ਸਮਾਨ ਲੈ ਕੇ ਗਏ ਹਨ।