ਜਲੰਧਰ: ਭਰਾ ਅਤੇ ਭੈਣ ਦਾ ਰਿਸ਼ਤਾ ਏਦਾਂ ਦਾ ਹੁੰਦਾ ਹੈ ਜਿਸ ਵਿੱਚ ਭਰਾ ਆਪਣੀ ਭੈਣ ਦੀ ਰੱਖਿਆ ਲਈ ਆਪਣੀ ਜਾਨ ਤੱਕ ਦੇ ਦਿੰਦਾ ਹੈ ਪਰ ਜਲੰਧਰ ਵਿੱਚ ਕੁਝ ਉਲਟ ਹੀ ਹੋਇਆ ਹੈ। ਦੱਸ ਦਈਏ, ਜ਼ਿਲ੍ਹੇ ਵਿੱਚ ਭਰਾ ਵੱਲੋਂ ਆਪਣੀ ਨਾਬਾਲਗ਼ ਭੈਣ ਨੂੰ ਆਪਣੀ ਹਵਸ ਦੀ ਸ਼ਿਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ਤੋਂ ਭਰਾ ਆਪਣੀ ਹੀ ਭੈਣ ਨਾਲ ਜਬਰ ਜਨਾਹ ਕਰ ਰਿਹਾ ਸੀ। ਉਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਬੱਚੀ ਨੇ ਚੰਡੀਗੜ੍ਹ ਦੀ ਇੱਕ ਮਹਿਲਾ ਵਕੀਲ ਨਾਲ ਖ਼ੁਦ ਸੰਪਰਕ ਕੀਤਾ ਤੇ ਮਾਮਲੇ ਨੂੰ ਉਜਾਗਰ ਕੀਤਾ ਤਾਂ ਵੀ ਜਲੰਧਰ ਦੀ ਪੁਲਿਸ ਨਹੀਂ ਜਾਗੀ।
ਇਸ ਤੋਂ ਬਾਅਦ ਚੰਡੀਗੜ੍ਹ ਦੇ ਵਕੀਲਾਂ ਦੀ ਟੀਮ ਜਲੰਧਰ ਪੁੱਜੀ ਤਾਂ ਪੁਲਿਸ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੀ। ਪੀੜਤਾ ਦੇ ਭਰਾ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮਾਸੂਮ ਕੁੜੀ ਨਾਲ ਉਸ ਦਾ ਭਰਾ ਛੋਟੇ ਹੁੰਦਿਆਂ ਤੋਂ ਹੀ ਜਬਰ ਜਨਾਹ ਕਰਦਾ ਆ ਰਿਹਾ ਸੀ।
ਮੌਜੂਦਾ ਸਮੇਂ ਵਿੱਚ ਕੁੜੀ ਦੀ ਉਮਰ ਲਗਭਗ 16 ਸਾਲ ਹੈ ਅਤੇ ਉਸ ਦਾ ਭਰਾ ਇਸ ਵੇਲੇ ਮਲੇਸ਼ੀਆ ਵਿੱਚ ਰਹਿ ਰਿਹਾ ਹੈ। ਜਦੋਂ ਤੱਕ ਉਸ ਦਾ ਭਰਾ ਮਲੇਸ਼ੀਆ ਵਿੱਚ ਸੀ, ਉਦੋਂ ਤੱਕ ਉਹ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਰਹੀ। ਕੁਝ ਦਿਨ ਪਹਿਲੇ ਹੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਮਲੇਸ਼ੀਆ ਤੋਂ ਭਾਰਤ ਵਾਪਸ ਆ ਰਿਹਾ ਹੈ ਤਾਂ ਉਸ ਦੇ ਦਿਲ ਵਿੱਚ ਫਿਰ ਡਰ ਬੈਠ ਗਿਆ ਤੇ ਰਾਤਾਂ ਦੀ ਨੀਂਦ ਉੱਡ ਗਈ। ਉਸ ਨੂੰ ਇਹ ਗੱਲ ਸਤਾਉਣ ਲੱਗੀ ਕਿ ਜਿੱਦਾਂ ਹੀ ਉਸ ਦਾ ਭਰਾ ਵਿਦੇਸ਼ ਤੋਂ ਵਾਪਸ ਆਵੇਗਾ ਤਾਂ ਇੱਕ ਵਾਰ ਫਿਰ ਤੋਂ ਉਹ ਆਪਣੀ ਹਰਕਤਾਂ ਤੇ ਮੁੜ ਵਾਪਿਸ ਆ ਜਾਵੇਗਾ। ਇਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਦੀ ਇਕ ਵਕੀਲ ਨੂੰ ਆਪਣੇ ਨਾਲ ਬੀਤੀ ਸਾਰੀ ਹੱਡਬੀਤੀ ਸੁਣਾਈ।
ਮਹਿਲਾ ਵਕੀਲ ਨੇ ਮਾਮਲਾ ਸਟੇਟ ਚਾਈਲਡ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ। ਐਡਵੋਕੇਟ ਸਿਮਰਜੀਤ ਕੌਰ ਨੇ ਇਹ ਦੱਸਿਆ ਕਿ ਪੂਰੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਕਿ 25 ਮਈ ਨੂੰ ਸਟੇਟ ਚਾਈਲਡ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਇੱਕ ਮੈਸੇਜ ਆਇਆ ਜਿਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਉਕਤ ਮਾਮਲੇ ਵਿੱਚ ਪੁਲਿਸ ਵੱਲੋਂ ਐੱਫਆਈਆਰ ਦਰਜ ਕਰ ਦਿੱਤੀ ਗਈ ਹੈ ਅਤੇ ਬੱਚੀ ਨੂੰ ਵੀ ਰੈਸਕਿਊ ਕਰ ਕੇ ਉਸ ਨੂੰ ਚਾਈਲਡ ਕੇਅਰ ਵਿੱਚ ਭੇਜ ਦਿੱਤਾ ਗਿਆ ਹੈ।
ਪਰ, ਜਦੋਂ ਅੱਜ ਉਹ ਜਲੰਧਰ ਪੁੱਜੀ ਤਾਂ ਉਸ ਦੀ ਹੈਰਾਨੀ ਦਾ ਕੋਈ ਠਿਕਾਨਾ ਨਹੀਂ ਰਿਹਾ ਕਿਉਂਕਿ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਐਫਆਈਆਰ ਦਰਜ ਕੀਤੀ ਗਈ ਅਤੇ ਨਾ ਹੀ ਬੱਚੀ ਨੂੰ ਹਾਲੇ ਤੱਕ ਚਾਈਲਡ ਕੇਅਰ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਨਿਯਮ ਅਨੁਸਾਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਜਦੋਂ ਕਿਸੇ ਵੀ ਬੱਚੇ ਦਾ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ ਪੁਲਿਸ ਕਰਮਚਾਰੀ ਸਾਦੀ ਵਰਦੀ ਵਿੱਚ ਜਾਂਦੇ ਹਨ। ਪਰ ਇਸ ਮਾਮਲੇ ਵਿੱਚ ਮਹਿਲਾ ਪੁਲਿਸ ਕਰਮਚਾਰੀ ਬਕਾਇਦਾ ਤੌਰ 'ਤੇ ਵਰਦੀ ਪਾ ਕੇ ਬੱਚੀ ਦੇ ਘਰ ਪੁੱਜੀ ਤੇ ਬਾਅਦ ਵਿੱਚ ਉਹ ਉਸ ਨੂੰ ਆਪਣੀ ਐਕਟਿਵਾ 'ਤੇ ਬਿਠਾ ਕੇ ਥਾਣੇ ਲੈ ਆਈ। ਬੱਚੀ ਨੂੰ ਸੋਮਵਾਰ ਥਾਣੇ ਵਿੱਚ ਹੀ ਰੱਖਿਆ ਗਿਆ ਜਦਕਿ ਕਾਨੂੰਨਣ ਉਸ ਨੂੰ ਤੁਰੰਤ ਚਾਈਲਡ ਕੇਅਰ ਭੇਜਿਆ ਜਾਣਾ ਲਾਜ਼ਮੀ ਹੈ। ਇਸ ਦਾ ਜਵਾਬ ਪੁਲਿਸ ਵੀ ਨਹੀਂ ਦੇ ਸਕੀ।
ਜਲੰਧਰ ਦੇ ਸਦਰ ਥਾਣੇ ਵਿੱਚ ਭਰਾ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਰ ਇੱਥੇ ਪੁਲਿਸ ਨੇ ਵੀ ਕਿ ਘੱਟ ਨਹੀਂ ਕੀਤੀ ਪੁਲਿਸ ਨੇ ਕਾਨੂੰਨ ਦੀ ਧੱਜੀਆਂ ਉਡਾਉਂਦੇ ਹੋਏ ਬੱਚੀ ਨੂੰ ਇੱਕ ਮਹਿਲਾ ਪੁਲਿਸ ਕਰਮੀ ਵਰਦੀ ਪਾ ਕੇ ਉਸ ਨੂੰ ਥਾਣੇ ਲੈ ਕੇ ਆਈ। ਇਹ ਹੀ ਨਹੀਂ ਉਹ ਮਹਿਲਾ ਕਰਮੀ ਕੁੜੀ ਨੂੰ ਆਪਣੀ ਐਕਟਿਵਾ ਤੇ ਲੈ ਆਈ ਅਤੇ ਉਸ ਨੂੰ ਚਾਈਲਡ ਕਮਿਸ਼ਨ ਭੇਜਣ ਦੀ ਬਜਾਏ ਉਥੇ ਹੀ ਰੱਖਿਆ ਗਿਆ।
ਇਹ ਵੀ ਪੜ੍ਹੋ: ਗੂਗਲ ਆਪਣੇ ਦਫ਼ਤਰ 6 ਜੁਲਾਈ ਤੋਂ ਖੋਲ੍ਹੇਗਾ, ਸਾਰੇ ਵਰਕਰਾਂ ਨੂੰ ਦੇਵੇਗਾ 1 ਹਜ਼ਾਰ ਡਾਲਰ