ਜਲੰਧਰ:ਸ਼ਹਿਰ ਦੇ ਕਾਲਾ ਸਿੰਘ ਰੋਡ ’ਤੇ ਦੋ ਭਰਾਵਾਂ ’ਚ ਪ੍ਰਾਪਰਟੀ ਨੂੰ ਲੈ ਕੇ ਪੁਰਾਣਾ ਵਿਵਾਦ ਸੀ। ਜਿਸ ਦੇ ਚਲਦੇ ਦੋਹਾਂ ਵਿੱਚ ਝਗੜਾ ਹੋਇਆ ਛੋਟੇ ਭਰਾ ਨੇ ਵੱਡੇ ’ਤੇ ਗੋਲੀ ਚਲਾ ਦਿੱਤੀ। ਚਸ਼ਮਦੀਦਾਂ ਅਨੁਸਾਰ ਜਖ਼ਮੀ ਹਾਲਤ ’ਚ ਵੱਡੇ ਭਰਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਦੀ ਮੌਤ ਹੋ ਗਈ। ਮ੍ਰਿਤਕ ਭਰਾ ਦੀ ਪਹਿਚਾਣ ਰਾਜਾ ਤੇ ਛੋਟੇ ਭਰਾ ਦਾ ਨਾਮ ਅਮ੍ਰਿਤਪਾਲ ਸਿੰਘ ਉਰਫ਼ ਲੱਕੀ ਵਜੋਂ ਹੋਈ ਹੈ।
ਜਾਇਦਾਦ ਦੇ ਵਿਵਾਦ ’ਚ ਭਰਾ ਨੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ - ਵਿਵਾਦ
ਸ਼ਹਿਰ ਦੇ ਕਾਲਾ ਸਿੰਘ ਰੋਡ ’ਤੇ ਦੋ ਭਰਾਵਾਂ ’ਚ ਪ੍ਰਾਪਰਟੀ ਨੂੰ ਲੈ ਕੇ ਪੁਰਾਣਾ ਵਿਵਾਦ ਸੀ। ਜਿਸ ਦੇ ਚਲਦੇ ਦੋਹਾਂ ਵਿੱਚ ਝਗੜਾ ਹੋਇਆ ਛੋਟੇ ਭਰਾ ਨੇ ਵੱਡੇ ’ਤੇ ਗੋਲੀ ਚਲਾ ਦਿੱਤੀ।
ਤਸਵੀਰ
ਇਸ ਮੌਕੇ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਦੋਹਾਂ ਭਰਾਵਾਂ ਵਿਚਾਲੇ ਪ੍ਰਾਪਰਟੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪਰ ਬੀਤ੍ਹੇ ਦਿਨ ਇਹ ਵਿਵਾਦ ਕਾਫੀ ਵੱਧ ਗਿਆ, ਜਿਸਦੇ ਚੱਲਦਿਆਂ ਲੱਕੀ ਨੇ ਆਪਣੀ ਭਰਜਾਈ ’ਤੇ ਗੋਲੀ ਚਲਾ ਦਿੱਤੀ, ਇਸ ਦੌਰਾਨ ਉਸਦਾ ਭਰਾ ਅੱਗੇ ਆ ਗਿਆ। ਗੋਲੀ ਚਲਾਉਣ ਤੋਂ ਬਾਅਦ ਦੋਸ਼ੀ ਘਟਨਾ ਤੋਂ ਫ਼ਰਾਰ ਹੋ ਗਿਆ, ਜਿਸਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।