ਪੰਜਾਬ

punjab

ETV Bharat / state

ਕਾਰਗਿਲ ਵਿਜੇ ਦਿਵਸ: ਜੰਗ ਦੇ ਹੀਰੋ ਬ੍ਰਿਗੇਡੀਅਰ ਬਾਜਵਾ ਨੇ ਸਾਂਝਾ ਕੀਤਾ ਤਜ਼ਰਬਾ

ਭਾਰਤ ਵੱਲੋਂ ਜਿੱਤੀ ਗਈ ਕਾਰਗਿਲ ਜੰਗ ਦੇ ਹੀਰੋ ਰਹੇ ਬ੍ਰਿਗੇਡੀਅਰ ਐੱਮ.ਪੀ.ਐੱਸ ਬਾਜਵਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਇਸ ਜੰਗ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

ਕਾਰਗਿਲ ਵਿਜੇ ਦਿਵਸ: ਜੰਗ ਦੇ ਹੀਰੋ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਸਾਂਝਾ ਕੀਤਾ ਲੜਾਈ 'ਚ ਆਪਣਾ ਤਜਰਬਾ
ਕਾਰਗਿਲ ਵਿਜੇ ਦਿਵਸ: ਜੰਗ ਦੇ ਹੀਰੋ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਸਾਂਝਾ ਕੀਤਾ ਲੜਾਈ 'ਚ ਆਪਣਾ ਤਜਰਬਾ

By

Published : Jul 26, 2020, 7:04 AM IST

ਜਲੰਧਰ: 21 ਸਾਲ ਪਹਿਲਾਂ ਕਾਰਗਿਲ ਦੀਆਂ ਪਹਾੜੀਆਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜਾਈ ਹੋਈ ਸੀ। ਇਹ ਲੜਾਈ ਉਦੋਂ ਹੋਈ ਜਦੋਂ ਪਾਕਿਸਤਾਨੀ ਫੌਜਾਂ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ਅੰਦਰ ਘੁਸਪੈਠ ਕਰਕੇ ਆਪਣੇ ਠਿਕਾਣੇ ਬਣਾ ਲਏ ਸਨ। ਭਾਰਤ ਵੱਲੋਂ ਜਿੱਤੀ ਗਈ ਕਾਰਗਿਲ ਜੰਗ ਦੇ ਹੀਰੋ ਰਹੇ ਬ੍ਰਿਗੇਡੀਅਰ ਐੱਮ.ਪੀ.ਐੱਸ ਬਾਜਵਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਇਸ ਜੰਗ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

ਕਾਰਗਿਲ ਵਿਜੇ ਦਿਵਸ: ਜੰਗ ਦੇ ਹੀਰੋ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਸਾਂਝਾ ਕੀਤਾ ਲੜਾਈ 'ਚ ਆਪਣਾ ਤਜਰਬਾ

ਕਿਵੇਂ ਕੀਤੀ ਸੀ ਜੰਗ ਦੀ ਪਲਾਨਿੰਗ

ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਸ ਜੰਗ ਵਿੱਚ ਜਾਣ ਦਾ ਹੁਕਮ ਮਿਲਿਆ ਤਾਂ ਉਹ ਫੌਰਨ ਇਸ ਲਈ ਤਿਆਰ ਹੋਏ ਅਤੇ ਕਾਰਗਿਲ ਪਹੁੰਚ ਗਏ। ਕਾਰਗਿਲ ਪਹੁੰਚ ਕੇ ਪਹਿਲਾਂ ਤਾਂ ਉਨ੍ਹਾਂ ਨੇ ਇਸ ਲੜਾਈ ਲਈ ਸਾਰੀਆਂ ਚੁਣੌਤੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਲੜਾਈ ਵਿੱਚ ਉਨ੍ਹਾਂ ਨੂੰ ਟਾਈਗਰ ਹਿੱਲ ਉੱਤੇ ਕਬਜ਼ਾ ਕਰਨ ਦੇ ਹੁਕਮ ਮਿਲੇ ਸਨ, ਜਦੋਂ ਉਨ੍ਹਾਂ ਨੇ ਕਾਰਗਿਲ ਜਾ ਕੇ ਦੇਖਿਆ ਤਾਂ ਟਾਈਗਰ ਹਿੱਲ ਉੱਪਰ ਕਬਜ਼ਾ ਕਰਨ ਦੀਆਂ ਤਿੰਨ ਕੋਸ਼ਿਸ਼ਾਂ ਪਹਿਲੇ ਹੀ ਨਾਕਾਮ ਹੋ ਚੁੱਕੀਆਂ ਸੀ। ਭਾਰਤੀ ਫੌਜ ਦੀ 8 ਸਿੱਖ ਰੈਜੀਮੈਂਟ ਉੱਥੇ ਤੈਨਾਤ ਸੀ ਅਤੇ ਆਪਣੇ ਪੱਚੀ ਯੋਧੇ ਗਵਾ ਚੁੱਕੀ ਸੀ। ਇਸ ਤੋਂ ਇਲਾਵਾ ਉੱਥੇ ਉਨ੍ਹਾਂ ਨੂੰ ਅਠਾਰਾਂ ਗ੍ਰੇਨੇਡੀਅਰ ਰੈਜੀਮੈਂਟ ਵੀ ਮਿਲੀ ਜੋ ਕਿ ਇਸ ਇਲਾਕੇ ਦੀ ਤੋਲੋਲਿੰਗ ਚੋਟੀ 'ਤੇ ਕਬਜ਼ਾ ਕਰ ਚੁੱਕੀ ਸੀ ਅਤੇ ਉੱਥੇ ਰੈਸਟ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਅਠਾਰਾਂ ਗ੍ਰੇਨੇਡੀਅਰ ਦੇ ਵੀ ਕਰੀਬ ਸੱਠ ਜਵਾਨ ਜ਼ਖਮੀ ਹੋ ਚੁੱਕੇ ਸੀ। ਅੱਠ ਸਿੱਖ ਅਤੇ ਅਠਾਰਾਂ ਗ੍ਰੇਨੇਡੀਅਰ ਦੇ ਨਾਲ ਬ੍ਰਿਗੇਡੀਅਰ ਬਾਜਵਾ ਨੇ ਪਲਾਨਿੰਗ ਕੀਤੀ ਕਿ ਟਾਈਗਰ ਹਿੱਲ 'ਤੇ ਸਿੱਧਾ ਅਟੈਕ ਕਰਨ ਦੀ ਬਜਾਏ ਸਾਈਡਾਂ ਤੋਂ ਅਟੈਕ ਕਰਕੇ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਅੱਠ ਸਿੱਖ ਦੇ ਕਮਾਂਡਿੰਗ ਅਫ਼ਸਰ ਨੂੰ ਕਿਹਾ ਕਿ ਤੁਹਾਡੇ ਸਾਰੇ ਅਫ਼ਸਰ ਪੰਜਾਬੀ ਨਹੀਂ ਬੋਲ ਸਕਦੇ, ਇਸ ਲਈ ਉਹ ਖੁਦ ਡਾਇਰੈਕਟ ਅੱਠ ਸਿੱਖ ਦੇ ਜੇ.ਸੀ.ਓ ਅਤੇ ਜਵਾਨਾਂ ਨਾਲ ਗੱਲ ਕਰਨੀ ਚਾਹੁੰਦੇ ਹਨ। ਇਸ ਤੋਂ ਬਾਅਦ ਸੀਓ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਬ੍ਰਿਗੇਡੀਅਰ ਬਾਜਵਾ ਨੇ ਅੱਠ ਸਿੱਖ ਦੇ ਜਵਾਨਾਂ ਨਾਲ ਸਿੱਧੀ ਗੱਲ ਕੀਤੀ ਅਤੇ ਪੰਜਾਬੀ ਵਿੱਚ ਗੱਲਬਾਤ ਦੌਰਾਨ ਅੱਠ ਸਿੱਖ ਨੂੰ ਦੁਬਾਰਾ ਤੋਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਇਸ ਲੜਾਈ ਦੀ ਪਲਾਨਿੰਗ ਇਹ ਸੀ ਕਿ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਜਵਾਨ ਅੱਗੇ ਵਧਣਗੇ।

ਪਹਿਲੀ ਵਾਰ ਬੋਫੋਰਸ ਤੋਪ ਦਾ ਕੀਤਾ ਇਸਤੇਮਾਲ

ਇਸ ਦੇ ਨਾਲ ਹੀ ਬ੍ਰਿਗੇਡੀਅਰ ਬਾਜਵਾ ਨੇ ਦੱਸਿਆ ਕਿ ਇਹ ਉਹ ਮੌਕਾ ਸੀ, ਜਿੱਥੇ ਦੇਸ਼ ਵੱਲੋਂ ਪਹਿਲੀ ਵਾਰ ਬੋਫੋਰਸ ਤੋਪ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਬੋਫੋਰਸ ਤੋਪ ਵੱਲੋਂ ਸ਼ੈਲਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਰੀ ਰਾਤ ਅਟੈਕ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਅਗਲੇ ਦਿਨ ਸਵੇਰੇ ਕਰੀਬ ਸਾਢੇ ਚਾਰ ਵਜੇ ਟਾਈਗਰ ਹਿੱਲ 'ਤੇ ਕਬਜ਼ਾ ਕਰ ਲਿਆ ਗਿਆ।

4 ਜੁਲਾਈ ਨੂੰ ਟਾਈਗਰ ਹਿੱਲ 'ਤੇ ਲਹਿਰਾਇਆ ਤਿਰੰਗਾ

ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਭਾਰਤੀ ਫੌਜ ਦੇ ਨੌਜਵਾਨ ਅਫ਼ਸਰ ਲੈਫ਼ਟੀਨੈਂਟ ਬਲਵਾਨ ਨੇ ਆਪਣੇ ਅੱਠ ਸਾਥੀਆਂ ਨਾਲ ਅੰਜਾਮ ਦਿੱਤਾ ਅਤੇ 4 ਜੁਲਾਈ ਸਵੇਰੇ ਸਾਢੇ ਚਾਰ ਵਜੇ ਭਾਰਤੀ ਫ਼ੌਜ ਵੱਲੋਂ ਟਾਈਗਰ ਹਿੱਲ 'ਤੇ ਤਿਰੰਗਾ ਫਹਿਰਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਕਈ ਸਾਥੀ ਸ਼ਹੀਦ ਵੀ ਹੋ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਵੀ ਹੋਏ, ਜਿਨ੍ਹਾਂ ਨੂੰ ਅੱਜ ਪੂਰਾ ਦੇਸ਼ ਸਲਾਮ ਕਰਦਾ ਹੈ।

ABOUT THE AUTHOR

...view details