ਜਲੰਧਰ: ਹਲਕਾ ਕਰਤਾਪੁਰ ਦੇ ਵਿਸ਼ਵਕਰਮਾ ਮਾਰਕੀਟ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਜਲੰਧਰ ਦੇ ਮੁਹੱਲਾ ਇਸਲਾਮਗੰਜ ਦੀ ਰਹਿਣ ਵਾਲੀ ਪਰਮਪਾਲ ਕੌਰ ਉਰਫ ਸਿਮਰਨ ਦਾ ਵਿਆਹ ਵਿਸ਼ਵਕਰਮਾ ਬਾਜ਼ਾਰ ਦੇ ਰਹਿਣ ਵਾਲੇ ਸੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਉਸਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਜਲੰਧਰ ’ਚ ਵਿਆਹ ਤੋਂ ਇੱਕ ਦਿਨ ਬਾਅਦ ਦੁਲਹਨ ਦੀ ਮੌਤ - ਜਲੰਧਰ ਦੇ ਮੁਹੱਲਾ ਇਸਲਾਮਗੰਜ
ਜਲੰਧਰ ਦੇ ਮੁਹੱਲਾ ਇਸਲਾਮਗੰਜ ਦੀ ਰਹਿਣ ਵਾਲੀ ਪਰਮਪਾਲ ਕੌਰ ਉਰਫ ਸਿਮਰਨ ਦਾ ਵਿਆਹ ਵਿਸ਼ਵਕਰਮਾ ਬਾਜ਼ਾਰ ਦੇ ਰਹਿਣ ਵਾਲੇ ਸੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਉਸਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
![ਜਲੰਧਰ ’ਚ ਵਿਆਹ ਤੋਂ ਇੱਕ ਦਿਨ ਬਾਅਦ ਦੁਲਹਨ ਦੀ ਮੌਤ ਮ੍ਰਿਤਕ ਪਰਮਪਾਲ ਕੌਰ ਦੀ ਤਸਵੀਰ](https://etvbharatimages.akamaized.net/etvbharat/prod-images/768-512-11557301-714-11557301-1619541332125.jpg)
ਮ੍ਰਿਤਕ ਪਰਮਪਾਲ ਕੌਰ ਦੀ ਤਸਵੀਰ
ਮ੍ਰਿਤਕ ਪਰਮਪਾਲ ਕੌਰ
ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਿਮਰਨ ਉਸ ਦੀ ਦਾਦੀ ਨੇ ਪਾਲੀ ਸੀ ਅਤੇ ਉਸ ਦਾ ਵਿਆਹ ਕੀਤਾ ਸੀ। ਲੜਕੀ ਵਾਲਿਆਂ ਨੇ ਦੱਸਿਆ ਕਿ ਰਾਤ ਵੇਲੇ ਲੜਕੇ ਵਾਲਿਆਂ ਦਾਜ ਦੀ ਮੰਗ ਕਾਰਨ ਲੜਕੀ ਨੂੰ ਘਰੋਂ ਬਾਹਰ ਕੱਢਿਆ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਲੈ ਗਏ, ਜਿਥੇ ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਲੜਕੀ ਸਿਮਰਨ ਦੇ ਸਰੀਰ ‘ਤੇ ਕਿਸੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ, ਫਿਲਹਾਲ ਪੋਸਟ ਮਾਰਟਮ ਦੀ ਰਿਪੋਰਟ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਕਰੇਗੀ।
ਇਹ ਵੀ ਪੜ੍ਹੋ: ਰਾਮੋਜੀ ਰਾਓ ਗਰੁੱਪ ਵੱਲੋਂ ਬੱਚਿਆਂ ਲਈ ਵਿਸ਼ੇਸ਼ ਚੈਨਲ 'ਈਟੀਵੀ ਬਾਲ ਭਾਰਤ' ਲਾਂਚ