ਜਲੰਧਰ: ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਸੜਕ ਹਾਦਸੇ ਹੋ ਗਿਆ। ਇਸ ਹਾਦਸੇ ਵਿੱਚ ਇਕ ਮੋਟਰਸਾਈਕਲ ਸਵਾਰ ਮੁੰਡਾ-ਕੁੜੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਜਲੰਧਰ ਤੋਂ ਕਰੀਬ 30 ਕਿਲੋਮੀਟਰ ਦੂਰ ਪਚਰੰਗੇ ਵਿਖੇ ਹੋਇਆ। ਜਿੱਥੇ ਮੋਟਰਸਾਈਕਲ ਸਵਾਰ ਮੁੰਡਾ-ਕੁੜੀ ਸੜਕ ‘ਤੇ ਬਣੇ ਡਿਵਾਈਡਰ ਨਾਲ ਜਾ ਟਕਰਿਆਂ। ਇਸ ਹਾਦਸੇ ਵਿੱਚ ਮੋਟਰਸਾਈਕਲ ਨੂੰ ਮੌਕੇ ‘ਤੇ ਅੱਗ ਲੱਗ ਗਈ। ਹਾਦਸੇ ਵਿੱਚ ਨੌਜਵਾਨ ਜ਼ਖ਼ਮੀ ਹੋ ਗਿਆ।
ਹਾਦਸੇ ਦਾ ਸ਼ਿਕਾਰ ਹੋਇਆ ਮੋਟਰਸਾਈਕਲ ਸਵਾਰ ਮੁੰਡਾ-ਕੁੜੀ ਨੋਇਡਾ ਦਾ ਰਹਿਣ ਵਾਲਾ ਹੈ। ਜੋ ਸ਼੍ਰੀ ਨਗਰ ਤੋਂ ਨੋਇਡਾ ਵੱਲ ਨੂੰ ਜਾ ਰਿਹਾ ਸੀ। ਪੀੜਤ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਚਰੰਗਾ ਚੌਂਕੀ ਇੰਚਾਰਜ ਨੇ ਦੱਸਿਆ, ਕਿ ਮੋਟਰਸਾਈਕਲ ਸਵਾਰ ਦੋਵਾਂ ਨੂੰ ਇਲਾਜ਼ ਲਈ ਜਲੰਧਰ ਦੇ ਜੌਹਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਤੇ ਦੋਵੇਂ ਹੋਸ਼ ਵਿੱਚ ਹਨ।ਪੁਲਿਸ ਨੇ ਦੱਸਿਆ, ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ ਜਾਵੇਗੀ, ਤਾਂ ਜੋ ਉਹ ਜ਼ਖ਼ਮੀਆਂ ਦਾ ਧਿਆਨ ਰੱਖ ਸਕਣ।
ਦੇਸ਼ ਵਿੱਚ ਭਾਵੇ ਅੱਜ ਸਰਕਾਰਾਂ ਵੱਲੋਂ ਹਾਈਵੇ ਚੰਗੀ ਤਰ੍ਹਾਂ ਬਣਾ ਦਿੱਤੇ ਹਨ, ਪਰ ਅੱਜ ਵੀ ਅਜਿਹੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ। ਜਿਨ੍ਹਾਂ ਵਿੱਚ ਕਿਸੇ ਦੀ ਕੋਈ ਗਲਤੀ ਨਹੀਂ ਹੁੰਦੀ, ਪਰ ਵਾਹਨ ਚਾਲਕ ਆਪਣੀ ਗਲਤੀ ਜਾਂ ਤੇਜ਼ ਰਫ਼ਤਾਰ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਦਾ ਹੈ।
ਇਹ ਵੀ ਪੜ੍ਹੋ:ਗੰਦੇ ਨਾਲੇ ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ