ਪੰਜਾਬ

punjab

ETV Bharat / state

ਜਲੰਧਰ ’ਚ ਅਣਪਛਾਤੇ ਨੌਜਵਾਨ ਦੀ ਹਾਈਵੇਅ ਕੰਢਿਓਂ ਮਿਲੀ ਲਾਸ਼, ਮਾਮਲਾ ਦਰਜ - ਹਾਈਵੇਅ ਕੰਢਿਓਂ ਮਿਲੀ

ਮੁੱਖ ਮਾਰਗ ’ਤੇ ਪਿੰਡ ਫੱਤੂਵਾਲ ਨੇੜੇ ਇੱਕ ਨੌਜਵਾਨ ਲੜਕੇ ਦੀ ਲਾਸ਼ ਮਿਲਣ ਦੀ ਖਬਰ ਹੈ, ਤਫਤੀਸ਼ ਦੌਰਾਨ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ।

ਹਾਈਵੇਅ ਕੰਢਿਓਂ ਬਰਾਮਦ ਹੋਈ ਲਾਸ਼
ਹਾਈਵੇਅ ਕੰਢਿਓਂ ਬਰਾਮਦ ਹੋਈ ਲਾਸ਼

By

Published : Apr 19, 2021, 10:27 PM IST

ਜਲੰਧਰ: ਮੁੱਖ ਮਾਰਗ ’ਤੇ ਪਿੰਡ ਫੱਤੂਵਾਲ ਨੇੜੇ ਇੱਕ ਨੌਜਵਾਨ ਲੜਕੇ ਦੀ ਲਾਸ਼ ਮਿਲਣ ਦੀ ਖਬਰ ਹੈ, ਤਫਤੀਸ਼ ਦੌਰਾਨ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ।ਪੁਲਿਸ ਥਾਣਾ ਖਿਲਚੀਆਂ ਦੇ ਸਹਾਇਕ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਖਿਲਚੀਆਂ ਨੇ ਦੱਸਿਆ ਕਿ 17 ਅਪ੍ਰੈਲ ਨੂੰ ਸਵੇਰੇ ਕਰੀਬ ਸੱਤ ਵਜੇ ਉਸ ਦਾ ਭਰਾ ਮਜ਼ਦੂਰੀ ਕਰਨ ਲਈ ਘਰੋਂ ਚਲਾ ਗਿਆ ਸੀ ਪਰ ਮੁੜ ਵਾਪਿਸ ਨਹੀਂ ਆਇਆ।

ਉਨ੍ਹਾਂ ਦੱਸਿਆ ਕਿ 18 ਅਪ੍ਰੈਲ਼ ਨੂੰ ਸਵੇਰੇ ਕਰੀਬ ਅੱਠ ਵਜੇ ਉਸ ਦੀ ਲਾਸ਼ ਫੱਤੂਵਾਲ ਨੇੜੇ ਜੀ.ਟੀ ਰੋਡ ਤੋਂ ਮਿਲੀ ਹੈ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ, ਪੀੜਤ ਨੇ ਕਿਹਾ ਕਿ ਉਸ ਦੇ ਭਰਾ ਨੂੰ ਕੋਈ ਨਾ ਮਾਲੂਮ ਵਹੀਕਲ ਚਾਲਕ ਟੱਕਰ ਮਾਰ ਕੇ ਸੁੱਟ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਖਿਲਚੀਆਂ ਪੁਲਿਸ ਵਲੋਂ ਮੁੱਕਦਮਾ ਨੰ 42 ਜੁਰਮ 304 ਏ ਤਹਿਤ ਦਰਜ ਰਜਿਸਟਰ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਈਸਾਈ ਧਰਮ ਦੇ ਚੱਲਦੇ ਪ੍ਰੋਗਰਾਮ ਦੌਰਾਨ ਸ਼ਰਾਰਤੀ ਅੰਨਸਰਾਂ ਨੇ ਕੀਤਾ ਹਮਲਾ

ABOUT THE AUTHOR

...view details