ਚੰਡੀਗੜ੍ਹ ਡੈਸਕ :ਜਲੰਧਰ ਵਿੱਚ ਅੱਜ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਰਾਟੀ ਦੀ ਇਸ ਜਿੱਤ ਤੇ ਭਾਜਪਾ ਦੀ ਹਾਰ ਤੋਂ ਬਾਅਦ ਭਾਜਪਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਇਸ ਉਤੇ ਬੋਲਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਜੋ ਵੀ ਫਤਵਾ ਲੋਕਾਂ ਨੇ ਜਾਰੀ ਕੀਤਾ ਹੈ ਉਹ ਪਾਰਟੀ ਨੂੰ ਖਿੜੇ ਮੱਥੇ ਪਰਵਾਨ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਜਿੱਤ ਉਤੇ ਵਧਾਈ ਦਿੱਤੀ। ਉਨ੍ਹਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਵਧਾਈ ਦਿੱਤੀ।
ਭਾਜਪਾ ਨੂੰ 2022 ਚੋਣਾਂ ਦੇ ਮੁਕਾਬਲੇ 4 ਫੀਸਦੀ ਵੋੋਟਾਂ ਵਿੱਚ ਇਜ਼ਾਫਾ :ਇਸ ਸਬੰਧੀ ਉਨ੍ਹਾਂ ਨੇ ਆਪਣੀ ਪਾਰਟੀ ਦੇ ਵਰਕਰਾਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਦੇ ਸਮੂਹ ਵਰਕਰਾਂ ਨੂੰ ਮੁਬਾਰਕਬਾਦ ਜਿਨ੍ਹਾਂ ਨੇ ਆਪਣੀ ਮਿਹਨਤ ਸਕਦਾ 2022 ਦੀਆਂ ਚੋਣਾਂ ਦੇ ਮੁਕਾਬਲੇ 4 ਫੀਸਦੀ ਵੋਟਾਂ ਦਾ ਇਜ਼ਾਫਾ ਕੀਤਾ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਮੁੜ ਲੋਕ ਸਭਾ ਦੀਆਂ ਵੋਟਾਂ ਹੋਣਗੀਆਂ ਤੇ ਇਕ ਵਾਰ ਫਿਰ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ ਤੇ ਹੋਰ ਮਿਹਨਤ ਨਾਲ ਮੈਦਾਨ ਵਿੱਚ ਆਵਾਂਗੇ।
- ਕਾਂਗਰਸ ਦੇ ਗੜ੍ਹ "ਜਲੰਧਰ" 'ਤੇ ਰਿੰਕੂ ਨੇ ਝੁਲਾਇਆ ਫ਼ਤਹਿ ਦਾ ਝੰਡਾ, ਚਾਰ-ਚੁਫੇਰੇ ਜਸ਼ਨ ਦਾ ਮਾਹੌਲ
- Police Action: ਹੋਟਲ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਛਾਪੇਮਾਰੀ ਕਰ 6 ਜੋੜਿਆਂ ਨੂੰ ਲਿਆ ਹਿਰਾਸਤ 'ਚ
- Karnataka Election 2023: ਬਜਰੰਗ ਬਲੀ ਅਤੇ ਪੀਐਮ ਮੋਦੀ ਵੀ ਨਹੀਂ ਕਰ ਸਕੇ ਕਮਾਲ, ਇਨ੍ਹਾਂ ਕਾਰਨਾਂ ਕਰਕੇ ਹੋਈ ਭਾਜਪਾ ਦੀ ਹਾਰ
ਇੰਨੇ ਫਰਕ ਨਾਲ ਹਾਰੀ ਭਾਜਪਾ :ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ 243450 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੀ। ਸੁਸ਼ੀਲ ਰਿੰਕੂ 58691 ਵੋਟਾਂ ਦੇ ਇਤਿਹਾਸਕ ਫਰਕ ਨਾਲ ਜੇਤੂ ਰਹੇ। ਜਲੰਧਰ ਜ਼ਿਮਨੀ ਚੋਣ ਵਿਚ ਅਕਾਲੀ ਦਲ 158354 ਵੋਟਾਂ ਲੈ ਕੇ ਤੀਜੇ ਅਤੇ ਭਾਜਪਾ ਦੇ ਇੰਦਰਇਕਬਾਲ ਸਿੰਘ ਅਟਵਾਲ 134706 ਵੋਟਾਂ ਲੈ ਕੇ ਚੌਥੇ ਨੰਬਰ 'ਤੇ ਰਹੇ।
58647 ਵੋਟਾਂ ਦੇ ਫਰਕ ਨਾਲ ਜਿੱਤ ਕੀਤੀ ਹਾਸਲ :ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਨੇ 58647 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਚੋਣ ਦੌਰਾਨ ਇਹ ਮੁਕਾਬਲਾ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਤੇ ਸੁਖਵਿੰਦਰ ਸਿੰਘ ਸੁੱਖੀ ਵਿਚਕਾਰ ਸੀ। ਪਹਿਲੇ ਤਿੰਨ ਰਾਊਂਡ ਦੀ ਗਿਣਤੀ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਰਹੇ। ਆਖਰੀ ਗੇੜ ਦੀ ਗਿਣਤੀ ਵਿੱਚ ਰਿੰਕੂ ਨੂੰ 2,26, 731, ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ 1,83,052 ਤੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਨੂੰ 1,06,286 ਵੋਟਾਂ ਹਾਸਲ ਹੋਈਆਂ। ਆਖਰੀ ਐਲਾਨ ਵਿੱਚ ਸਾਫ਼ ਹੋਇਆ ਕਿ ਰਿੰਕੂ ਨੇ 302097 ਵੋਟਾਂ ਹਾਸਲ ਕਰ ਕੇ 58647 ਵੋਟਾਂ ਦੇ ਫਰਕ ਨਾਲ ਇਹ ਯਾਦਗਾਰ ਜਿੱਤ ਹਾਸਲ ਕੀਤੀ।