ਪੰਜਾਬ

punjab

ETV Bharat / state

ਭਾਜਪਾ ਕੱਲ੍ਹ ਕਰੇਗੀ ਪੰਜਾਬ ਵਿੱਚ ਵਰਚੁਅਲ ਰੈਲੀ - ਨਰਿੰਦਰ ਸਿੰਘ ਤੋਮਰ

ਭਾਜਪਾ ਵੱਲੋਂ ਕੱਲ੍ਹ ਸਵੇਰੇ 11 ਵਜੇ ਇੱਕ ਵਰਚੁਅਲ ਰੈਲੀ ਦਾ ਆਯੋਜਨ ਕੀਤਾ ਜਾਣਾ ਹੈ। ਫੇਸਬੁੱਕ 'ਤੇ ਲਾਈਵ ਹੋਣ ਵਾਲੀ ਇਸ ਰੈਲੀ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸੰਬੋਧਿਤ ਕਰਨਗੇ।

BJP will organise virtual rally tomorrow
ਭਾਜਪਾ ਕੱਲ੍ਹ ਕਰੇਗੀ ਪੰਜਾਬ ਵਿੱਚ ਵਰਚੁਅਲ ਰੈਲੀ

By

Published : Jun 26, 2020, 3:30 PM IST

ਜਲੰਧਰ: ਕੋਰੋਨਾ ਕਰਕੇ ਵੱਡੀਆਂ ਰੈਲੀਆਂ ਨਾ ਕੱਢਣ ਲਈ ਮਜਬੂਰ ਰਾਜਨੀਤਿਕ ਪਾਰਟੀਆਂ ਹੁਣ ਵਰਚੁਅਲ ਰੈਲੀਆਂ ਵੱਲ ਚੱਲ ਪਈਆਂ ਹਨ। ਸ਼ਨੀਵਾਰ ਸਵੇਰੇ 11 ਵਜੇ ਭਾਜਪਾ ਵੱਲੋਂ ਇੱਕ ਵਰਚੁਅਲ ਰੈਲੀ ਦਾ ਆਯੋਜਨ ਕੀਤਾ ਜਾਣਾ ਹੈ। ਫੇਸਬੁੱਕ 'ਤੇ ਲਾਈਵ ਹੋਣ ਵਾਲੀ ਇਸ ਰੈਲੀ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸੰਬੋਧਿਤ ਕਰਨਗੇ।

ਵੇਖੋ ਵੀਡੀਓ

ਇਸ ਬਾਰੇ ਦੱਸਦੇ ਹੋਏ ਪੰਜਾਬ ਭਾਜਪਾ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੋਰੋਨਾ ਕਰਕੇ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸਮਾਜਿਕ ਦੂਰੀ ਅਤੇ ਜ਼ਿਆਦਾ ਲੋਕਾਂ ਦੇ ਇੱਕ ਥਾਂ 'ਤੇ ਨਾ ਇਕੱਠੇ ਹੋਣ ਕਰਕੇ ਹੁਣ ਭਾਜਪਾ ਆਪਣੇ ਕਾਰਜਕਰਤਾਵਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਿਤ ਕਰੇਗੀ।

ਇਹ ਵੀ ਪੜ੍ਹੋ: ਪੀਐਮ ਮੋਦੀ ਨੇ ਆਤਮ ਨਿਰਭਰ ਯੂਪੀ ਰੁਜ਼ਗਾਰ ਮੁਹਿੰਮ ਦੀ ਕੀਤੀ ਸ਼ੁਰੂਆਤ, ਸਵਾ ਕਰੋੜ ਮਜ਼ਦੂਰਾਂ ਨੂੰ ਮਿਲੇਗਾ ਕੰਮ

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦੇ ਸੀਨੀਅਰ ਆਗੂਆਂ ਦਾ ਆਪਣੇ ਕਾਰਜ਼ਕਰਤਾਵਾਂ ਨਾਲ ਸਿੱਧਾ ਰਾਬਤਾ ਨਹੀਂ ਹੋ ਰਿਹਾ ਹੈ ਅਤੇ ਨਾ ਹੀ ਆਗੂਆਂ ਵੱਲੋਂ ਰੈਲੀਆਂ ਕੱਢੀਆਂ ਜਾ ਸਕਦੀਆਂ ਹਨ। ਇਸੇ ਕਰਕੇ ਹੁਣ ਕਾਰਜ਼ਕਰਤਾਵਾਂ ਨੂੰ ਵਰਚੁਅਲ ਰੈਲੀਆਂ ਰਾਹੀਂ ਸੰਬੋਧਿਤ ਕਰਨ ਦਾ ਫੈਸਲਾ ਲਿਆ ਗਿਆ ਹੈ।

ABOUT THE AUTHOR

...view details