ਜਲੰਧਰ :ਜਲੰਧਰ ਵਿੱਚ ਹੋਣ ਵਾਲੇ ਲੋਕ ਸਭਾ ਉਪ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਸਰਗਰਮ ਨਜ਼ਰ ਆ ਰਹੀਆਂ ਹਨ। ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜਲੰਧਰ ਵਿਖੇ ਪੁੱਜੇ ਜਿਥੇ ਕਿ ਉਨ੍ਹਾਂ ਦੇ ਵੱਲੋਂ ਇਕ ਅਹਿਮ ਬੈਠਕ ਦੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਨ੍ਹਾਂ ਵੱਲੋਂ ਕਾਂਗਰਸ ਤੇ ਤਿੱਖੇ ਤੰਜ ਕੱਸਦੇ ਹੋਏ ਨਵਜੋਤ ਸਿੱਧੂ ਦੇ ਬਾਹਰ ਵੀ ਪ੍ਰਤੀਕਿਰਿਆ ਦਿੱਤੀ ਗਈ। ਇਸ ਮੌਕੇ ਤੇ ਮੀਡੀਆ ਦੇ ਨਾਲ ਰੂ-ਬ-ਰੂ ਹੁੰਦੇ ਹੋਏ ਭਾਜਪਾ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਪਹਿਲਾਂ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਰਿਹਾ ਹੋਣ ਦੀ ਵਧਾਈ ਦਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ ਅਜਿਹੀ ਰਾਜਨੀਤਿਕ ਪਾਰਟੀ ਦੇ ਨਾਲ ਸਬੰਧ ਰੱਖਦੇ ਹਨ ਜੋ ਪਾਰਟੀ ਨਾ ਹੀ ਇਸ ਦੇਸ਼ ਦੀ ਨਿਆਂਪਾਲਕਾ ਉੱਤੇ ਵਿਸ਼ਵਾਸ ਕਰਦੀ ਹੈ ਅਤੇ ਨਾ ਹੀ ਇਸ ਦੇਸ਼ ਦੇ ਸੰਵਿਧਾਨ ਵਿਚ ਵਿਸ਼ਵਾਸ ਰੱਖਦੀ ਹੈ। ਇਸ ਲਈ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਲਗਾਈ ਜਾ ਸਕਦੀ ਕਿ ਉਹ ਚੰਗੀ ਗੱਲ ਕਰਨਗੇ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਜੋ ਉਨ੍ਹਾਂ ਦੇ ਬਿਆਨ ਆਏ ਹਨ ਉਹ ਸਿਰਫ ਉਨ੍ਹਾਂ ਦਾ ਸਬੱਬ ਹੀ ਰਾਜਨੀਤਿਕ ਪ੍ਰਤੀਕ੍ਰਿਆ ਦੇਣਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਉਹ ਰਿਹਾਅ ਹੋ ਗਏ ਹਨ ਤੇ ਉਹ ਆਪਣੀ ਰਾਜਨੀਤਕ ਪਾਰਟੀ ਵੱਲ ਧਿਆਨ ਦੇਣ ਕਿਉਂਕਿ ਅੱਜ ਤਕ ਭਾਰਤੀ ਜਨਤਾ ਪਾਰਟੀ ਵੱਲੋਂ ਕਦੀ ਨਹੀਂ ਚਾਹਿਆ ਗਿਆ ਕਿ ਦੇਸ਼ ਵਿੱਚ ਅਮਨ ਸ਼ਾਂਤੀ ਭੰਗ ਹੋਵੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦਾ ਮਾਹੌਲ ਬਣਿਆ ਹੋਇਆ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹਾ ਨਹੀਂ ਹੋਣ ਦੇਣਗੇ ਕਿ ਕਿਸੀ ਸੂਬੇ ਦਾ ਮਾਹੌਲ ਖਰਾਬ ਹੋਵੇ ਬਲਕਿ ਉਹ ਸਭ ਦਾ ਸਾਥ ਤੇ ਸਭ ਦਾ ਵਿਕਾਸ ਦੀ ਗੱਲ ਕਰਦੇ ਹਨ।