ਪੰਜਾਬ

punjab

ETV Bharat / state

ਭਾਜਪਾ ਦਾ ਵਿਰੋਧ ਕਰ ਰਹੀ ਹਰਵਿੰਦਰ ਕੌਰ ਮਿੰਟੀ ਨੂੰ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਕਰਵਾਇਆ ਰਿਹਾਅ - ਸਰਕਟ ਹਾਊਸ

ਸ਼ਹਿਰ ਦੇ ਸਰਕਟ ਹਾਊਸ ਦੇ ਬਾਹਰ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਅੱਜ ਹਰਵਿੰਦਰ ਕੌਰ ਮਿੰਟੀ ਨੇ ਪਹੁੰਚਣਾ ਸੀ ਜਿਸ ਨੂੰ ਪੁਲਿਸ ਨੇ ਧਰਨੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।

ਫ਼ੋਟੋ
ਫ਼ੋਟੋ

By

Published : Oct 21, 2020, 8:21 PM IST

ਜਲੰਧਰ: ਅੱਜ ਸ਼ਹਿਰ ਦੇ ਸਰਕਟ ਹਾਊਸ ਦੇ ਬਾਹਰ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਹਰਵਿੰਦਰ ਕੌਰ ਮਿੰਟੀ ਨੇ ਪਹੁੰਚਣਾ ਸੀ ਜਿਸ ਨੂੰ ਪੁਲਿਸ ਨੇ ਧਰਨੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਹਰਵਿੰਦਰ ਕੌਰ ਮਿੰਟੀ ਨੂੰ ਰਿਹਾਅ ਕਰਵਾਇਆ।

ਵੇਖੋ ਵੀਡੀਓ।

ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਅੱਜ ਸਾਬਕਾ ਕੇਂਦਰੀ ਮੰਤਰੀ ਦੀ ਸਰਕਟ ਹਾਊਸ ਵਿਖੇ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਮੀਟਿੰਗ ਸੀ। ਇਸ ਮੀਟਿੰਗ ਨਾ ਹੋਣ ਦੇਣ ਲਈ ਕਿਸਾਨਾਂ ਨੇ ਸਰਕਟ ਹਾਊਸ ਦੇ ਬਾਹਰ ਧਰਨਾ ਲਗਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਧਰਨੇ ਵਿੱਚ ਹਰਵਿੰਦਰ ਕੌਰ ਮਿੰਟੀ ਨੇ ਵੀ ਪਹੁੰਚਣਾ ਸੀ (ਜਿਸ ਦਾ ਦੂਜੀ ਧਿਰ ਨਾਲ ਵਿਵਾਦ ਚਲ ਰਿਹਾ ਹੈ।) ਜਿਸ ਨੂੰ ਉਨ੍ਹਾਂ ਨੇ ਧਰਨੇ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਤੁਹਾਨੂੰ ਦੱਸ ਦਈਏ ਕਿ ਹਰਵਿੰਦਰ ਕੌਰ ਮਿੰਟੀ ਉਹ ਔਰਤ ਹੈ, ਜਿਸ ਨੇ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ਉੱਤੇ ਬਲਾਤਕਾਰ ਦੇ ਦੋਸ਼ ਲਾਏ ਹਨ।

ਡੀਸੀਪੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਪਤਾ ਲਗਾ ਕਿ ਹਰਵਿੰਦਰ ਕੌਰ ਮਿੰਟੀ ਵੀ ਕਿਸਾਨਾਂ ਦੇ ਧਰਨੇ ਵਿੱਚ ਹਿੱਸਾ ਲੈਣ ਲਈ ਆ ਰਹੀ ਹੈ, ਤਾਂ ਉਨ੍ਹਾਂ ਨੇ ਤੁਰੰਤ ਮਿੰਟੀ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਮਿੰਟੀ ਦੀ ਰਿਹਾਈ ਦੀ ਮੰਗ ਕੀਤੀ ਅਤੇ ਪੁਲਿਸ ਨੇ ਉਸ ਨੂੰ ਰਿਹਾਅ ਕਰ ਦਿੱਤਾ।

ABOUT THE AUTHOR

...view details