ਜਲੰਧਰ: ਪੰਜਾਬ ਭਾਜਪਾ ਵੱਲੋਂ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਮੌਕੇ ਵਰਚੁਅਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਨੂੰ ਕੇਂਦਰੀ ਮੰਤਰੀ ਨਰਿੰਦਰ ਤੋਮਰ, ਰਾਸ਼ਟਰੀ ਉਪ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਬੋਧਿਤ ਕੀਤਾ। ਇਸ ਦੇ ਚਲਦੇ ਭਾਜਪਾ ਸਮਰਥਕਾਂ ਵੱਲੋਂ ਥਾਂ-ਥਾਂ ਐਲਈਡੀ ਟੀਵੀ ਅਤੇ ਆਪਣੇ ਮੋਬਾਈਲਾਂ ਵਿੱਚ ਇਸ ਰੈਲੀ ਨੂੰ ਸੁਣਿਆ ਗਿਆ।
ਇਸ ਵਿੱਚ ਕਾਰਜਕਰਤਾਵਾਂ ਵੱਲੋਂ ਆਪਣੇ ਘਰਾਂ ਵਿੱਚ ਰਹਿ ਕੇ ਹੀ ਆਗੂਆਂ ਦੇ ਸੰਦੇਸ਼ ਨੂੰ ਸੁਣਿਆ ਗਿਆ। ਦੱਸ ਦਈਏ ਕਿ ਪਾਰਟੀ ਨੇ ਵਰਚੁਅਲ ਰੈਲੀ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਜਲੰਧਰ ਵਿੱਚ 150 ਅਜਿਹੀਆਂ ਥਾਵਾਂ ਤੈਅ ਕੀਤੀਆਂ ਹੋਈਆਂ ਸਨ, ਜਿੱਥੇ ਵਰਕਰਾਂ ਦੇ ਲਈ ਰੈਲੀ 'ਚ ਸ਼ਾਮਿਲ ਹੋਣ ਲਈ ਐਲਈਡੀ ਲਗਾਈ ਗਈ। ਇਨ੍ਹਾਂ ਆਗੂਆਂ ਦਾ ਸੰਦੇਸ਼ ਆਨਲਾਈਨ ਪ੍ਰਸਾਰਿਤ ਕੀਤਾ ਗਿਆ।