ਜਲੰਧਰ:ਭਾਰਤ ਤੋਂ ਨੇਪਾਲ ਤੱਕ ਧਾਰਮਿਕ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲੀ ਪਹਿਲੀ ਭਾਰਤ ਗੌਰਵ ਟੂਰਿਸਟ ਟਰੇਨ ਸ਼ੁੱਕਰਵਾਰ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਭਾਰਤ ਗੌਰਵ ਟੂਰਿਸਟ ਟਰੇਨ ਦੇ ਰਵਾਨਾ ਹੋਣ ਤੋਂ ਪਹਿਲਾਂ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਪੂਜਾ ਕੀਤੀ ਗਈ।
ਇਕ ਯਾਤਰੀ ਤੋਂ ਹੀ ਟਰੇਨ ਸ਼ੁਰੂ ਕਰਨ ਦਾ ਕਟਵਾਇਆ ਗਿਆ ਰਿਬਨ:ਇਸ ਤੋਂ ਬਾਅਦ ਇਕ ਯਾਤਰੀ ਤੋਂ ਹੀ ਟਰੇਨ ਸ਼ੁਰੂ ਕਰਨ ਦਾ ਰਿਬਨ ਕਟਵਾਇਆ ਗਿਆ। ਇਸ ਤੋਂ ਬਾਅਦ ਡੀਆਰਐਮ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਨੇਪਾਲ ਲਈ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟਰੇਨ ਅਯੁੱਧਿਆ, ਪ੍ਰਯਾਗਰਾਜ, ਵਾਰਾਣਸੀ ਤੋਂ ਹੁੰਦੇ ਹੋਏ ਸਵੇਰੇ 8:30 ਵਜੇ ਜਲੰਧਰ ਤੋਂ ਰਵਾਨਾ ਹੋਈ ਰੇਲਗੱਡੀ ਸੈਲਾਨੀਆਂ-ਭਗਤਾਂ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਦੇ ਦਰਸ਼ਨਾਂ ਲਈ ਲੈ ਕੇ ਜਾਵੇਗੀ।
ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਰੇਗੀ ਕਵਰ:ਇਸ ਵਿਸ਼ੇਸ਼ ਰੇਲਗੱਡੀ ਵਿੱਚ ਭਾਰਤ ਗੌਰਵ ਟੂਰਿਸਟ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ, ਪ੍ਰਯਾਗਰਾਜ, ਵਾਰਾਣਸੀ ਨੂੰ ਜੋੜਿਆ ਗਿਆ ਹੈ, ਜੋ ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਵਰ ਕਰੇਗੀ। ਇਸ ਨੂੰ ਲੈ ਕੇ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀ ਸੁਮਨ, ਅਸ਼ੋਕ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸੀ ਮਹਿਸੂਸ ਹੋ ਰਹੀ ਹੈ ਕਿ ਰੇਲਵੇ ਨੇ ਇਹ ਟਰੇਨ ਚਲਾਈ ਹੈ ਜੋ ਸਾਨੂੰ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਵਾਏਗੀ।