ਜਲੰਧਰ :ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੱਖੋ-ਵੱਖ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਹੈ। ਹਰ ਪਾਰਟੀ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੀਆਂ ਹਨ। ਲੋਕਾਂ ਨੂੰ ਆਪੋ-ਆਪਣੀਆਂ ਪਾਰਟੀਆਂ ਵੱਲੋਂ ਕੀਤੇ ਗਏ ਕੰਮ ਗਿਣਵਾ ਰਹੇ ਹਨ ਤੇ ਆਪਣੇ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਲੋਕਾਂ ਨਾਲ ਮਿੱਠੇ ਵਾਅਦੇ ਕਰ ਰਹੇ ਹਨ। ਇਸੇ ਵਿਚਕਾਰ ਅੱਜ ਆਮ ਆਦਮੀ ਪਾਰਟੀ ਵੀ ਆਪਣਾ ਰੋਡ ਸ਼ੋਅ ਕੱਢ ਰਹੀ ਹੈ।
ਆਪ ਦੇ ਦੋਵੇਂ ਵਿਧਾਇਕ ਤੇ ਉਮੀਦਵਾਰ ਹੋਣਗੇ ਸ਼ਾਮਲ :ਮੁੱਖ ਮੰਤਰੀ ਦੇ ਨਾਲ-ਨਾਲ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਸ਼ਹਿਰ 'ਚ ਕੱਢੇ ਜਾਣ ਵਾਲੇ ਇਸ ਮਾਰਚ 'ਚ ਸ਼ਾਮਲ ਹੋਣਗੇ। ਰੋਡ ਸ਼ੋਅ ਵਿੱਚ ਭੀੜ ਜੁਟਾਉਣ ਲਈ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਤੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੀ ਰੋਡ ਸ਼ੋਅ ਵਿੱਚ ਇਕੱਠੇ ਹੋਣਗੇ। ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਦੁਪਹਿਰ 12 ਵਜੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) ਤੋਂ ਸ਼ੁਰੂ ਹੋਵੇਗਾ।
ਇਨ੍ਹਾਂ ਇਲਾਕਿਆਂ ਤੋਂ ਗੁਜ਼ਰੇਗਾ ਰੋਡ ਸ਼ੋਅ :ਇਸ ਤੋਂ ਬਾਅਦ ਸ਼ਹਿਰ ਵਿੱਚ ਤਿੰਨ ਵੱਖ-ਵੱਖ ਰੋਡ ਸ਼ੋਅ ਕੀਤੇ ਜਾਣਗੇ। ਬਸਤੀ ਗੁਜ਼ਾਂ ਦੁਪਹਿਰ 3 ਵਜੇ ਅਤੇ ਸੋਢਲ ਰੋਡ ਸ਼ਾਮ 4 ਵਜੇ। ਇਸ ਤੋਂ ਬਾਅਦ ਸ਼ਾਮ 5 ਵਜੇ ਐਸਬੀਆਈ ਛਾਉਣੀ ਮਾਰਕੀਟ ਵਿੱਚ ਆਖਰੀ ਰੋਡ ਸ਼ੋਅ ਕੱਢਿਆ ਜਾਵੇਗਾ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ-ਨਾਲ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ, ਮੰਤਰੀ ਅਤੇ ਚੇਅਰਮੈਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਵੀ ਰੋਜ਼ਾਨਾ ਦੇ ਸ਼ੋਅ ਵਿੱਚ ਸ਼ਾਮਲ ਹੋਣਗੇ।