ਜਲੰਧਰ: ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਫਗਵਾੜਾ ਅਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਜਿੱਥੇ ਕੁਰਸੀ ਦਿੱਸਦੀ ਹੈ ਬਾਦਲ ਪਰਿਵਾਰ ਉਧਰ ਹੀ ਮੂੰਹ ਘੁੰਮਾ ਲੈਂਦਾ ਹੈ।
ਭਗਵੰਤ ਮਾਨ ਨੇ 550ਵਾ ਪ੍ਰਕਾਸ ਪੁਰਬ ਸਬੰਧੀ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰਾਜਨੀਤੀ ਕਰ ਰਹੀਆਂ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਉੱਥੇ ਮਾਨ ਨੇ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਇਸ ਸਮਾਰੋਹ ਵਿੱਚ ਜਾਣਗੇ।
ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਐਸਵਾਈਐਲ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ' ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਜਿੱਥੇ ਕੁਰਸੀ ਦਿੱਸਦੀ ਹੈ ਬਾਦਲ ਪਰਿਵਾਰ ਉਧਰ ਹੀ ਮੂੰਹ ਘੁੰਮਾ ਲੈਂਦਾ ਹੈ।