ਪੰਜਾਬ

punjab

ETV Bharat / state

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਜਲੰਧਰ ਤੋਂ ਵਾਰਾਣਸੀ ਲਈ ਰਵਾਨਾ ਹੋਈ ਬੇਗਮਪੁਰਾ ਐਕਸਪ੍ਰੈੱਸ - ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਜਲੰਧਰ ਤੋਂ ਵਾਰਾਣਸੀ ਲਈ ਬੇਗਮਪੁਰਾ ਐਕਸਪ੍ਰੈੱਸ ਰਵਾਨਾ ਹੋਈ। ਟ੍ਰੇਨ ਨੂੰ ਗੁਰੂ ਰਵਿਦਾਸ ਜੀ ਦੀ ਤਸਵੀਰ ਅਤੇ ਫੁੱਲਾਂ ਨਾਲ ਸਜਾਇਆ ਹੋਇਆ ਸੀ।

ਬੇਗਮਪੁਰਾ ਐਕਸਪ੍ਰੈੱਸ
ਬੇਗਮਪੁਰਾ ਐਕਸਪ੍ਰੈੱਸ

By

Published : Feb 7, 2020, 10:51 AM IST

ਜਲੰਧਰ: 9 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਦਾ 643ਵਾਂ ਜਨਮ ਦਿਹਾੜਾ ਮਨਾਉਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਉਨ੍ਹਾਂ ਦੇ ਜਨਮ ਸਥਾਨ ਵਾਰਾਣਸੀ ਪਹੁੰਚ ਰਹੇ ਹਨ। ਜਲੰਧਰ ਤੋਂ ਵੀ ਬੇਗਮਪੁਰਾ ਸਪੈਸ਼ਲ ਟ੍ਰੇਨ ਵਾਰਾਣਸੀ ਦੇ ਲਈ ਰਵਾਨਾ ਹੋ ਗਈ ਹੈ।

ਬੇਗਮਪੁਰਾ ਐਕਸਪ੍ਰੈੱਸ

ਸ਼ਰਧਾਲੂਆਂ ਦੇ ਸਟੇਸ਼ਨ ਉੱਤੇ ਕੀਰਤਨ ਕੀਤਾ ਜਿਸ ਤੋਂ ਬਾਅਦ ਸਾਰੇ ਟ੍ਰੇਨ ਵਿੱਚ ਸਵਾਰ ਹੋ ਕੇ ਵਾਰਾਣਸੀ ਲਈ ਰਵਾਨਾ ਹੋ ਗਏ। ਟ੍ਰੇਨ ਨੂੰ ਗੁਰੂ ਰਵਿਦਾਸ ਜੀ ਦੀ ਤਸਵੀਰ ਅਤੇ ਫੁੱਲਾਂ ਨਾਲ ਸਜਾਇਆ ਹੋਇਆ ਸੀ।

ਦੇਸ਼ ਵਿਦੇਸ਼ ਤੋਂ ਆ ਕੇ ਇਸ ਟ੍ਰੇਨ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਜਾਣ ਵਾਲੇ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਸੀ। ਵਿਦੇਸ਼ ਤੋਂ ਪੰਜਾਬ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਇਸ ਟ੍ਰੇਨ ਤੋਂ ਗੁਰੂ ਰਵਿਦਾਸ ਦੀ ਦੇ ਜਨਮ ਸਥਾਨ ਜਾਣਗੇ ਅਤੇ ਉੱਥੇ ਜਾ ਕੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣਗੇ।

ABOUT THE AUTHOR

...view details