ਪੰਜਾਬ

punjab

ETV Bharat / state

ਮਿਸ਼ਨ ਫ਼ਤਿਹ ਦੇ ਤਹਿਤ 49 ਜਾਗਰੂਕਤਾ ਵੈਨਾਂ ਰਵਾਨਾ - 49 ਜਾਗਰੂਕਤਾਂ ਵੈਨਾਂ

ਕੋਰੋਨਾ ਵਾਇਰਸ ਨੇ ਸਾਰੇ ਵਿਸ਼ਵ 'ਚ ਹਾਹਾਕਾਰ ਮਚਾਈ ਹੋਈ ਹੈ। ਇਹਤਿਆਤ ਵਜੋਂ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਸਨ, ਤਾਂ ਕਿ ਲੋਕ ਇਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਤੇ ਇਸ ਵਾਇਰਸ ਦੀ ਲਾਗ ਨੂੰ ਰੋਕਿਆ ਜਾ ਸਕੇ।

ਮਿਸ਼ਨ ਫ਼ਤਿਹ
ਮਿਸ਼ਨ ਫ਼ਤਿਹ

By

Published : Jun 14, 2020, 5:48 PM IST

ਜਲੰਧਰ: ਪੰਜਾਬ 'ਚ ਪਿਛਲੇ 2 ਮਹੀਨੇ ਤੋਂ ਕਰਫਿਊ ਲੱਗਾ ਸੀ ਤੇ ਹੁਣ ਲੌਕਡਾਊਨ ਕਰ ਦਿੱਤਾ ਹੈ, ਤਾਕਿ ਲੋਕਾਂ ਦੀ ਘੱਟ ਤੋਂ ਘੱਟ ਮੂਵਮੈਂਟ ਹੋ ਸਕੇ। ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਜਿਸ ਨੂੰ ਮਿਸ਼ਨ ਫ਼ਤਿਹ ਦਾ ਨਾਂਅ ਦਿੱਤਾ ਗਿਆ ਹੈ।

ਵੀਡੀਓ

ਇਸ ਦੇ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ 49 ਆਟੋ ਰਿਕਸ਼ਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦਾ ਕੋਈ ਇਲਾਜ ਨਹੀਂ ਹੈ ਅਤੇ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਖਿਲਾਫ਼ ਸਾਡੀ ਲੜਾਈ ਜਾਰੀ ਹੈ। ਜਿਸ ਕਾਰਨ ਇਸ ਤੋਂ ਬਚਾਅ ਲਈ ਜ਼ਰੂਰੀ ਹਿਦਾਇਤਾਂ ਦਾ ਪਾਲਣਾ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਵੱਲੋਂ ਚਲਾਏ ਗਏ ਮਿਸ਼ਨ ਫ਼ਤਿਹ ਦੇ ਅਧੀਨ ਸ਼ਹਿਰ ਦੇ ਅਲਗ ਅਲਗ 5 ਨਿਗਮ ਅਤੇ ਹੋਰ ਸਾਰੇ ਬਲਾਕਾਂ ਵਿਚ 49 ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ ਗਿਆ ਹੈ।

ABOUT THE AUTHOR

...view details