ਜਲੰਧਰ: ਪੰਜਾਬ ਸਰਕਾਰ ਵੱਲੋਂ ਆਟੋ ਵਿੱਚ ਬੈਠਣ ਵਾਲੀਆਂ ਸਵਾਰੀਆਂ ਦੀ ਗਿਣਤੀ ਤੈਅ ਕਰਨ ਤੋਂ ਬਾਅਦ ਆਟੋ ਚਾਲਕ ਪਹਿਲਾਂ ਹੀ ਘਾਟੇ ਵਿੱਚ ਕੰਮ ਕਰਨ ਲਈ ਮਜਬੂਰ ਹਨ। ਉਧਰ ਦੂਜੇ ਪਾਸੇ ਜਲੰਧਰ ਵਿੱਚ ਸੀਐਨਜੀ ਗੈਸ ਦੇ ਪੰਪ ਨਾ ਹੋਣ ਕਰਕੇ ਆਟੋ ਚਾਲਕਾਂ ਦੀ ਮੁਸ਼ਕਿਲ ਦੁੱਗਣੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਵਿੱਚ ਸੀਐਨਜੀ ਆਟੋ ਚਾਲਕਾਂ ਲਈ ਇੱਕ ਵੀ ਸੀਐਨਜੀ ਪੰਪ ਨਾ ਹੋਣ ਕਰਕੇ ਇਨ੍ਹਾਂ ਲੋਕਾਂ ਨੂੰ ਜਲੰਧਰ ਤੋਂ 15-20 ਕਿਲੋਮੀਟਰ ਦੂਰ ਸੀਐਨਜੀ ਲੈਣ ਜਾਣਾ ਪੈਂਦਾ ਹੈ।
ਆਟੋ ਚਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਸੀਐਨਜੀ ਗੈਸ ਨੂੰ ਪ੍ਰਮੋਟ ਤਾਂ ਕਰਦੀ ਹੈ ਪਰ ਇਸ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਇੱਕ ਆਟੋ ਚਾਲਕ ਮੁਤਾਬਕ ਉਹ ਪਿਛਲੇ ਡੇਢ ਸਾਲ ਤੋਂ ਜਲੰਧਰ ਵਿੱਚ ਸੀਐਨਜੀ ਆਟੇ ਚਲਾ ਰਿਹਾ ਹੈ ਪਰ ਉਸ ਨੂੰ ਸੀਐਨਜੀ ਗੈਸ ਲੈਣ ਲਈ ਸ਼ਹਿਰ ਤੋਂ 15-20 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।