ਜਲੰਧਰ: ਪੰਜਾਬ ਵਿੱਚ ਇਸ ਸਮੇਂ ਕਾਨੂੰਨ ਵਿਵਸਥਾ (Deteriorating law and order in Punjab) ਦਾ ਜਿੱਥੇ ਹਾਲ ਮੰਦਾ ਹੈ ਉੱਥੇ ਹੀ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ ਹਨ। ਦਰਅਸਲ ਜਲੰਧਰ ਵਿਖੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੱਝ ਨੌਜਵਨਾਂ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਦੇ( video of the beating of the policeman went viral ਵਿਖਾਈ ਦੇ ਰਹੇ ਹਨ।
ਅਣਪਛਾਤਿਆਂ ਨੇ ਕੀਤੀ ਕੁੱਟਮਾਰ:ਕੁੱਝ ਅਣਪਛਾਤੇ ਨੌਜਵਾਨ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਦੌਰਾਨ ਪੁਲਿਸ ਮੁਲਾਜ਼ਮ ਦੀ ਦਸਤਾਰ ਵੀ ਉਤਰ ਜਾਂਦੀ (turban of the employee would also come off) ਹੈ। ਇਸ ਤੋਂ ਇਲਾਵਾ ਪੀੜਤ ਪੁਲਿਸ ਮੁਲਾਜ਼ਮ ਨੇ ਆਪਣੀ ਸ਼ਿਕਾਇਤ ਵੀ ਥਾਣੇ ਵਿੱਚ ਦਰਜ ਕਰਵਾਈ ਹੈ।
ਡਿਊਟੀ ਉੱਤੇ ਤਾਇਨਾਤ ਮੁਲਾਜ਼ਮ ਅਤੇ ਅਣਪਛਾਤੇ ਲੋਕ ਵੱਲੋਂ ਹਮਲਾ, ਪੁਲਿਸ ਨੇ ਮਾਮਲਾ ਕੀਤਾ ਦਰਜ ਜਾਂਚ ਤੋਂ ਬਾਅਦ ਕਾਰਵਾਈ:ਇਸ ਪੂਰੇ ਮਾਮਲੇ ਬਾਰੇ ਜਲੰਧਰ ਕੇਂਦਰੀ ਦੇ ਏ ਸੀ ਪੀ (ACP of Jalandhar Central) ਨਿਰਮਲ ਸਿੰਘ ਨੇ ਦੱਸਿਆ ਕਿ ਓਹਨਾ ਕੋਲ ਵੀ ਇਹ ਵੀਡੀਓ ਆਈ ਹੈ ਜਿਸ ਵਿਚ ਕੁੱਝ ਲੋਕ ਡਿਉਟੀ ਉੱਤੇ ਤਾਇਨਾਤ ਮੁਲਾਜਮ ਨਾਲ ਮਾਰ ਕੁਟਾਈ ਕਰ ਰਹੇ ਹਨ। ਓਹਨਾ ਕਿਹਾ ਕਿ ਮੁਲਾਜਮ ਰਵੀ ਪਾਲ ਦੇ ਬਿਆਨ ਲੈ ਕੇ ਬਣਦੀ ਕਾਰਵਾਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜਮ ਨਾਲ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਉਸ ਉੱਤੇ ਕ੍ਰਿਮੀਨਲ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਦੇ ਬਿਆਨ ਸਹੀ ਹੋਏ ਤਾਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ।
ਇਹ ਵੀ ਪੜ੍ਹੋ:ਪੰਜਾਬੀ ਗਾਇਕ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ, ਪੰਜਾਬ ਪੁਲਿਸ ਦਾ ਜਵਾਨ ਹੈ ਕੁਲਜੀਤ ਸਿੰਘ