ਜਲੰਧਰ:ਜਲੰਧਰ ਵਿਖੇ ਲਾਜਪਤ ਨਗਰ ਸਥਿਤ ਭਾਜਪਾ ਪੰਜਾਬ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਜਿੰਨ੍ਹਾਂ ਦੇ ਨਾਲ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜ਼ੂਦ ਸਨ।
ਜਲੰਧਰ ਪਹੁੰਚਣ 'ਤੇ ਪਾਰਟੀ ਦੇ ਕਾਰਜਕਰਤਾਵਾਂ ਵੱਲੋਂ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਕੇ ਇਸ ਜਗ੍ਹਾ 'ਤੇ ਪਹਿਲਾਂ ਹਵਨ ਕਰਵਾਇਆ ਗਿਆ। ਉਸ ਤੋਂ ਬਾਅਦ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ।
ਭਾਰਤੀ ਜਨਤਾ ਪਾਰਟੀ ਦੇ ਲਈ ਮਹੱਤਵਪੂਰਣ ਦਿਨ
ਖੁਸ਼ਹਾਲੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਪੰਜਾਬ ਦੇ ਹਾਲਾਤ ਹੋਏ ਬਦਤਰ ਚੋਣ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰੈੱਸ ਵਾਰਤਾ ਕੀਤੀ ਗਈ, ਜਿਸ ਵਿੱਚ ਕੇਂਦਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਅੱਜ ਸਰਦਾਰ ਊਧਮ ਸਿੰਘ ਦਾ ਜਨਮ ਦਿਵਸ ਹੈ, ਅਤੇ ਭਾਰਤੀ ਜਨਤਾ ਪਾਰਟੀ ਦੇ ਲਈ ਇਹ ਇਸ ਲਈ ਮਹੱਤਵਪੂਰਣ ਹੋ ਜਾਂਦਾ ਹੈ ਕਿਉਂਕਿ ਅੱਜ ਦੇ ਦਿਨ ਭਾਜਪਾ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਹਾਲਾਤ ਪੰਜਾਬ ਦੇ ਹਨ, ਮੌਜੂਦਾ ਸਰਕਾਰ ਤੇ ਉਸ ਤੋਂ ਪਹਿਲਾਂ ਦੀ ਸਰਕਾਰ ਉਸ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ, ਹੰਕਾਰ ਵਿੱਚ ਬੈਠੀ ਹੈ ਅਤੇ ਹੰਕਾਰ ਵਿੱਚ ਜਿਸ ਤਰ੍ਹਾਂ ਦੀਆਂ ਬਿਆਨਬਾਜੀਆਂ ਕਰ ਰਹੀਆਂ ਹਨ, ਜਿਸ ਨਾਲ ਪੰਜਾਬ ਦੀ ਜਨਤਾ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਦੀ ਸਰਕਾਰ ਹੰਕਾਰ ਵਿੱਚ ਬੈਠੀ ਹੈ ਅਤੇ ਦੂਜੇ ਪਾਸੇ ਇੱਕ ਅਜਿਹੀ ਪਾਰਟੀ ਹੈ, ਜਿਸ ਦੇ ਉਪਰ ਭ੍ਰਿਸ਼ਟਾਚਾਰ ਦੇ ਬਹੁਤ ਸਾਰ ਦਾਗ ਲੱਗੇ ਹੋਏ ਹਨ। ਇੱਕ ਪਾਸੇ ਅਜਿਹੀ ਪੌਲੀਟਿਕਲ ਪਾਰਟੀ ਹੈ ਜੋ ਆਪਣੀ ਐਮਪੀ ਵਾਅਦਿਆਂ ਦੇ ਲਈ ਪੂਰੇ ਦਿੱਲੀ ਦੇ ਸਾਹਮਣੇ ਅਤੇ ਦੇਸ਼ ਦੇ ਸਾਹਮਣੇ ਜੱਗ ਜਾਹਿਰ ਹੋ ਚੁੱਕੀ ਹੈ। ਜੋ ਝੂਠੇ ਵਾਅਦੇ ਲੈ ਕੇ ਪੰਜਾਬ ਵਿੱਚ ਆਈ ਹੈ। ਉਨ੍ਹਾਂ ਕਿ ਜਿਹੜ੍ਹੇ ਕਿਸਾਨ ਕਹਿੰਦੇ ਸੀ ਕਿ ਅਸੀਂ ਰਾਜਨੀਤੀ ਨਹੀਂ ਕਰਾਂਗੇ ਉਨ੍ਹਾਂ ਨੇ ਵੀ ਆਪਣੀ ਪੌਲੀਟਿਕਲ ਪਾਰਟੀ ਬਣਾ ਲਈ ਹੈ।
ਪੰਜਾਬ ਹੁਣ ਬਹੁਤ ਹੀ ਬੁਰੇ ਹਾਲਾਂਤਾਂ ਵਿੱਚੋਂ ਗੁਜ਼ਰ ਰਿਹਾ ਹੈ
ਉਨ੍ਹਾਂ ਕਿਹਾ ਕਿ ਜੋ ਪੰਜਾਬ ਕਦੇ ਖ਼ੁਸਹਾਲੀ ਦਾ ਪ੍ਰਤੀਕ ਹੁੰਦਾ ਸੀ, ਉਹ ਪੰਜਾਬ ਹੁਣ ਬਹੁਤ ਹੀ ਬੁਰੇ ਹਾਲਾਂਤਾਂ ਵਿੱਚੋਂ ਗੁਜ਼ਰ ਰਿਹਾ ਹੈ। ਉਸ ਦੇ ਲਈ ਜ਼ਿੰਮੇਦਾਰ ਲੋਕ, ਉਸਦੀ ਜ਼ਿੰਮੇਵਾਰੀ ਲੈਣ ਦੀ ਬਜਾਏ, ਜ਼ਿੰਮੇਦਾਰੀ ਤੋਂ ਬਚ ਕੇ ਨਵੇਂ ਸ਼ਬਦ ਪੰਜਾਬ ਦੀ ਜਨਤਾ ਨੂੰ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਨ੍ਹਾਂ ਦੇ ਝੂਠੀ ਬਿਆਨਬਾਜ਼ੀ ਤੋਂ ਵਾਕਿਫ ਹੋ ਚੁੱਕੀ ਹੈ। ਪੰਜਾਬ ਦੀ ਜਨਤਾ ਝੂਠੇ ਵਾਅਦੇ ਕਰਨ ਵਾਲੇ ਚਿਹਰਿਆਂ ਨੂੰ ਵੀ ਪਛਾਣ ਚੁੱਕ ਹੈ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਪੂਰੇ ਉਤਸ਼ਾਹਿਤ ਹਨ, ਪੂਰੀ ਤਾਕਤ ਦੇ ਨਾਲ ਲੱਗੇ ਹੋਏ ਹਨ, ਪਰ ਨਾਲ ਹੀ ਪੰਜਾਬ ਦੀ ਜਨਤਾ ਦਾ ਪਿਆਰ ਪੂਰੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਮਿਲ ਰਿਹਾ ਹੈ, ਅਸੀਂ ਨਵਾਂ ਇਤਿਹਾਸ ਬਣਾਉਣ ਦਾ ਕਾਰਜ ਅੱਜ ਸ਼ੁਰੂ ਕਰ ਚੁੱਕੇ ਹਾਂ।
ਇਹ ਵੀ ਪੜ੍ਹੋ:ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦਿੱਤੀ ਸਫ਼ਾਈ, ਕਿਹਾ ਖੇਤੀ ਕਾਨੂੰਨ...