ਪੰਜਾਬ

punjab

ETV Bharat / state

ASI Suicide Case: ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, SHO ਉਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ - SHO ਉਤੇ ਕਤਲ ਦਾ ਪਰਚਾ ਦਰਜ

ਜ਼ਿਲ੍ਹੇ ਦੇ ਅਧੀਨ ਆਉਂਦੇ ਥਾਣਾ ਹਰਿਆਣਾ ਦੇ ਏਐਸਆਈ ਸਤੀਸ਼ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਅੱਜ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਚੋਂ ਬਰਾੜ ਨੂੰ ਬਚਾਉਣਾ ਚਾਹੁੰਦੀ ਹੈ।

ASI Suicide Case
ASI Suicide Case

By

Published : Sep 11, 2022, 1:09 PM IST

Updated : Sep 11, 2022, 4:58 PM IST

ਹੁਸ਼ਿਆਰਪੁਰ :ਸਨੀਵਾਰ ਹੁਸ਼ਿਆਰਪੁਰ ਦੇ ਵਿਚ ਹਰਿਆਣਾ ਥਾਣੇ ਦੇ ਵਿੱਚ ਏਐਸਆਈ ਸਤੀਸ਼ ਕੁਮਾਰ ਵੱਲੋਂ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਕੇ ਸੁਸਾਇਡ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਅੱਜ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਚੋਂ SHO ਬਰਾੜ ਨੂੰ ਬਚਾਉਣਾ ਚਾਹੁੰਦੀ ਹੈ। ਪਰਿਵਾਰ ਦਾ ਕਹਿਣਾ ਹੈ ਜਿੰਨਾ ਸਮਾਂ ਪੁਲਿਸ ਢੁੱਕਵੀਂ ਕਾਰਵਾਈ ਨਹੀਂ ਕਰਦੀ ਕਿ ਬਰਾੜ ਦੇ ਉੱਤੇ ਕਤਲ ਦਾ ਪਰਚਾ ਦਰਜ ਨਹੀਂ ਕਰਦੀ ਓਦੋਂ ਤੱਕ ਉਨ੍ਹਾਂ ਵੱਲੋਂ ਸਸਕਾਰ ਨਹੀਂ ਕੀਤਾ ਜਾਵੇਗਾ।




ASI Suicide Case





ਦੱਸ ਦਈਏ ਕਿ ਏਐਸਆਈ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਇਡ ਨੋਟ ਲਿਖਿਆ ਸੀ। ਜਿਸ ਵਿੱਚ ਏਐਸਆਈ ਵੱਲੋਂ ਐਸਐਚਓ ਟਾਂਡਾ ਉੱਤੇ ਟਾਰਚਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਦੋਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਡੀਐਸਪੀ ਪਲਵਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਸਤੀਸ਼ ਕੁਮਾਰ ਵੱਲੋਂ ਲਿਖੇ ਖ਼ੁਦਕੁਸ਼ੀ ਨੋਟ ਦੇ ਆਧਾਰ 'ਤੇ ਓਮਕਾਰ ਸਿੰਘ ਥਾਣਾ ਇੰਚਾਰਜ ਟਾਂਡਾ ਨੇ ਦੱਸਿਆ ਕਿ ਜੇਕਰ ਐੱਸ. ਉਸ ਨੇ ਕਿਹਾ ਕਿ ਕੇਸ ਦਰਜ ਨਹੀਂ ਕੀਤਾ ਗਿਆ ਸੀ ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਵੀ ਸਾਹਮਣੇ ਆਵੇਗਾ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਜਾਵੇਗਾ ਪਰ ਮ੍ਰਿਤਕ ਦੀ ਪਤਨੀ ਵੀ ਇਸ ਪੂਰੇ ਮਾਮਲੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ:-ਸ਼ਰਾਬ ਦਾ ਠੇਕਾ ਖੁਲ੍ਹਵਾਉਣ ਦੇ ਮਾਮਲੇ ਨੂੰ ਚੜ੍ਹੀ ਧਾਰਮਿਕ ਰੰਗਤ, ਸਿੱਖ ਹਿੰਦੂ ਜਥੇਬੰਦੀਆਂ ਭੜਕੀਆਂ

Last Updated : Sep 11, 2022, 4:58 PM IST

ABOUT THE AUTHOR

...view details