ਜਲੰਧਰ: ਦਿੱਲੀ ਸੰਘਰਸ਼ ਤੋਂ ਵਾਪਿਸ ਆ ਰਹੇ ਕਿਸਾਨਾਂ ਦੇ ਨਾਲ ਉਸ ਵੇਲੇ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਉਹ ਫਿਲੌਰ ਦੇ ਪਿੰਡ ਬੜਵਾ ਵਿਖੇ ਪੁੱਜੇ ਤਾਂ ਟਰੈਕਟਰ ’ਤੇ ਬੈਠੇ ਇੱਕ ਕਿਸਾਨ ਦਾ ਪੈਰ ਫਿਸਲਣ ਕਾਰਨ ਉਹ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਮੌਤ ਹੋ ਗਈ।
ਦਿੱਲੀ ਸੰਘਰਸ਼ ਤੋਂ ਪਰਤ ਰਹੇ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ - dies
ਦਿੱਲੀ ਸੰਘਰਸ਼ ਤੋਂ ਵਾਪਿਸ ਆ ਰਹੇ ਕਿਸਾਨਾਂ ਦੇ ਨਾਲ ਉਸ ਵੇਲੇ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਉਹ ਫਿਲੌਰ ਦੇ ਪਿੰਡ ਬੜਵਾ ਵਿਖੇ ਪੁੱਜੇ ਤਾਂ ਟਰੈਕਟਰ ’ਤੇ ਬੈਠੇ ਇੱਕ ਕਿਸਾਨ ਦਾ ਪੈਰ ਫਿਸਲਣ ਕਾਰਨ ਉਹ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਤੋਂ ਵਾਪਿਸ ਆ ਰਹੇ ਸੀ ਕਿ ਰਸਤੇ ਵਿੱਚ ਜਦੋਂ ਉਹ ਫਿਲੌਰ ਦੇ ਪਿੰਡ ਰੁੜਕਾ ਕਲਾਂ ਕੋਲ ਪੁੱਜੇ ਤਾਂ ਅਚਾਨਕ ਉਸ ਦਾ ਭਤੀਜਾ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਪਿੱਛੋਂ ਆ ਰਹੀ ਟਰਾਲੀ ਉਸ ਉਪਰੋਂ ਲੰਘ ਗਈ। ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਦੋਂ ਉਸ ਨੂੰ ਹਸਪਤਾਲ ਵਿਖੇ ਲੈ ਕੇ ਜਾ ਰਹੇ ਸੀ ਤਾਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂਅ ਸੰਦੀਪ ਕੁਮਾਰ ਹੈ ਜੋ ਤਲਵੰਡੀ ਸਾਧਪੁਰ ਦਾ ਰਹਿਣ ਵਾਲਾ ਹੈ।
ਜਦੋਂ ਇਸ ਸੰਬੰਧ ਵਿੱਚ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਮਰੀਜ਼ ਨੂੰ ਲਿਆ ਗਿਆ ਤਾਂ ਉਸ ਦੀ ਅਤੇ ਉਸਦੀ ਪਲਸ ਨਹੀਂ ਚੱਲ ਰਹੀ ਸੀ ਅਤੇ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਚੁੱਕੀ ਸੀ ਫਿਲਹਾਲ ਉਨ੍ਹਾਂ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ।