ਜਲੰਧਰ: ਲੋਕ ਸਭਾ ਚੋਣਾਂ ਦੇ ਵਾਂਗ ਨੀਟੂ ਸ਼ਟਰਾਂ ਵਾਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਨੀਟੂ ਵੱਲੋਂ ਫਗਵਾੜਾ ਵਿਖੇ ਵੋਟਾਂ ਦੀ ਗਿਣਤੀ ਦੌਰਾਨ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਗਈ।
ਨੀਟੂ ਦਾ ਨਵਾਂ ਡਰਾਮਾ, ਕੱਪੜੇ ਪਾੜ ਕੀਤਾ ਸਰਕਾਰ ਵਿਰੁੱਧ ਪ੍ਰਦਰਸ਼ਨ
ਨੀਟੂ ਨੇ ਜ਼ਿਮਨੀ ਚੋਣਾਂ ਵਿੱਚ ਘੱਟ ਵੋਟਾਂ ਪੈਣ ਕਰਕੇ ਕਪੜੇ ਪਾੜ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਤੇ ਸਰਕਾਰ ਵੱਲੋਂ ਕੋਈ ਵਿਕਾਸ ਨਾ ਕਰਨ ਦੇ ਦੋਸ਼ ਲਗਾਏ।
ਦੱਸਣਯੋਗ ਹੈ ਕਿ ਨੀਟੂ ਵੱਲੋਂ ਇਹ ਡਰਾਮਾ ਜ਼ਿਮਨੀ ਚੋਣਾਂ ਵਿੱਚ ਘੱਟ ਵੋਟਾਂ ਪੈਣ ਕਰ ਪਾਇਆ ਗਿਆ, ਜਿਸ ਕਾਰਨ ਨੀਟੂ ਨਾਰਾਜ਼ ਹੋ ਗਿਆ ਤੇ ਬਾਹਰ ਆ ਪ੍ਰਦਰਸ਼ਨ ਕਰਨ ਲੱਗ ਪਿਆ। ਨੀਟੂ ਸ਼ਟਰਾਂ ਵਾਲਾ ਜ਼ਿਮਨੀ ਚੋਣਾਂ ਵਿੱਚ ਫ਼ਗਵਾੜਾ ਸੀਟ ਤੋਂ ਅਜ਼ਾਦ ਉਮੀਦਵਾਰ ਵਜੋਂ ਲੜ ਰਿਹਾ ਹੈ।
ਨੀਟੂ ਨੂੰ ਹੁਣ ਤੱਕ ਮਹਿਜ਼ 200 ਦੇ ਕਰੀਬ ਵੋਟਾਂ ਪਾਇਆ ਜਿਸ ਦੇ ਚੱਲ ਦੇ ਨੀਟੂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਕਪੜੇ ਪਾੜ ਲਏ। ਨੀਟੂ ਨੇ ਭਾਜਪਾ, ਕਾਂਗਰਸ ਤੇ ਅਕਾਲੀ ਦਲ 'ਤੇ ਤੰਜ ਕਸਦਿਆਂ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਇੱਕ ਹੀ ਹਨ। ਇਨ੍ਹਾਂ ਨੇ ਚੋਣਾਂ ਵਿੱਚ ਬਈਮਾਨੀ ਕਰ ਕੇ ਮੇਰੇ ਨਾਲ ਧੱਕਾ ਕੀਤਾ ਹੈ। ਕੇਂਦਰ ਤੇ ਸੂਬਾ ਸਰਕਾਰ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦਾ ਕੋਈ ਵੀ ਵਿਕਾਸ ਨਹੀਂ ਕਰਵਾਇਆ ਹੈ।