ਪੰਜਾਬ

punjab

ETV Bharat / state

MLA ਰਮਨ ਅਰੋੜਾ ਦੀ ਧਮਕੀ ਭਰੀ ਆਡੀਓ VIRAL ਹੋਣ ਤੋਂ ਬਾਅਦ ਹੋ ਗਿਆ ਦੋਨਾਂ ਦਾ ਰਾਜ਼ੀਨਾਮਾ - MLA ਰਮਨ ਅਰੋੜਾ

ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ ਨਰੇਸ਼ ਡੋਗਰਾ (DCP Naresh Dogra) ਵਿਚਾਲੇ ਰਾਜੀਨਾਮਾ ਹੋ ਗਿਆ ਹੈ। ਕੋਈ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰੇਗਾ।

Etv Bharat
Etv Bharat

By

Published : Sep 22, 2022, 8:35 PM IST

Updated : Sep 22, 2022, 10:09 PM IST

ਜਲੰਧਰ: ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ ਨਰੇਸ਼ ਡੋਗਰਾ (DCP Naresh Dogra) ਵਿਚਾਲੇ ਰਾਜੀਨਾਮਾ ਹੋ ਗਿਆ ਹੈ। ਕੋਈ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰੇਗਾ।

Alleged audio of AAP MLA Raman Arora threatening DCP goes viral

ਦੱਸ ਦੇਈਏ ਕਿ ਜਲੰਧਰ ਵਿਖੇ ਕੱਲ੍ਹ ਰਾਤ ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਕਮਿਸ਼ਨਰੇਟ ਦੇ ਡੀ. ਸੀ. ਪੀ ਨਰੇਸ਼ ਡੋਗਰਾ (DCP Naresh Dogra) ਵਿਚਾਲੇ ਜੋ ਵਿਵਾਦ ਹੋਇਆ ਸੀ। ਉਸ ਵਿੱਚ ਪਹਿਲੇ ਤਾਂ ਕਈ ਵੀਡੀਓ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਹੁਣ ਇਸ ਮਾਮਲੇ ਵਿਚ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਡੋਗਰਾ (DCP Naresh Dogra) ਦੀ ਆਡੀਓ ਵਾਇਰਲ ਹੋ ਰਹੀ ਹੈ।

ਜਿਸ ਵਿਚ ਰਮਨ ਅਰੋੜਾ DCP ਨਰੇਸ਼ ਡੋਗਰਾ ਨੂੰ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹੁਸ਼ਿਆਰਪੁਰ ਕਬਜ਼ੇ ਕੀਤੇ ਨੇ ਉਸ ਤਰ੍ਹਾਂ ਇਹ ਜਲੰਧਰ ਨਹੀਂ ਹੋਣ ਦੇਣਗੇ। ਵੀਡੀਓ ਵਿੱਚ ਰਮਨ ਅਰੋੜਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲੇ ਹੀ ਅਜੇ DCP ਨਰੇਸ਼ ਡੋਗਰਾ ਉਨ੍ਹਾਂ ਦੇ ਗੋਡੇ ਫੜ ਕੇ ਗਏ ਹਨ। ਉਧਰ ਦੂਸਰੇ ਪਾਸੇ ਇਸ ਆਡੀਓ ਵਿੱਚ ਏਡੀਸੀਪੀ ਨਰੇਸ਼ ਡੋਗਰਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਸ ਵਿਅਕਤੀ ਦਾ ਉਹ ਦੁਕਾਨਾਂ ਦੇ ਝਗੜੇ ਵਿੱਚ ਸਾਥ ਦੇ ਰਹੇ ਸੀ ਉਹ ਉਨ੍ਹਾਂ ਦਾ ਭਾਣਜਾ ਹੈ।

ਇਹ ਵੀ ਪੜ੍ਹੋ:ਰਾਜਾ ਵੜਿੰਗ ਦਾ ਵੱਡਾ ਬਿਆਨ: AAP ਦੇ 9 ਵਿਧਾਇਕ ਕਾਂਗਰਸ ਤਾਂ 3 ਭਾਜਪਾ ਨਾਲ ਕਰ ਰਹੇ ਸੀ ਸੰਪਰਕ

Last Updated : Sep 22, 2022, 10:09 PM IST

ABOUT THE AUTHOR

...view details