ਪੰਜਾਬ

punjab

ETV Bharat / state

ਕਾਂਗਰਸੀ ਸੰਸਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ - ਵਿਧਾਨ ਸਭਾ 2022 ਚੋਣਾਂ

ਜਲੰਧਰ ਦੇ ਕਾਂਗਰਸੀ ਸਾਂਸਦ (Congress MP) ਚੌਧਰੀ ਸੰਤੋਖ ਸਿੰਘ (Chaudhary Santokh Singh) ਉੱਪਰ ਵੀ ਹਿੰਦੂ ਸੰਗਠਨ ਨੇ ਧਾਰਮਿਕ ਭਾਵਨਾਵਾਂ (Religious sentiments)ਨੂੰ ਠੇਸ ਪਹੁੰਚਾਉਣ 'ਤੇ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਕਾਂਗਰਸੀ ਸੰਸਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ
ਕਾਂਗਰਸੀ ਸੰਸਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ

By

Published : Sep 17, 2021, 6:24 PM IST

ਜਲੰਧਰ:ਪੰਜਾਬ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ 2022 (Vidhan Sabha 2022) ਚੋਣਾਂ ਦਾ ਅਖਾੜਾ ਗਰਮ ਹੋ ਰਿਹਾ ਹੈ। ਉਸ ਦੇ ਨਾਲ ਹੀ ਬੇਅਦਵੀਆਂ ਦਾ ਦੌਰ ਵੀ ਸੂਰੁ ਹੋ ਗਿਆ ਹੈ। ਇਸ ਤੋਂ ਇਲਾਵਾਂ ਕਲਾਕਾਰ ਜਾ ਰਾਜਨੀਤੀ ਲੀਡਰਾਂ 'ਤੇ ਵੀ ਇਲਜ਼ਾਮਾਂ ਦਾ ਗੇੜ ਲਗਾਤਾਰ ਜਾਰੀ ਹੈ। ਜਲੰਧਰ ਵਿਖੇ ਹਾਲੇ ਨਕੋਦਰ ਵਿਖੇ ਘਟੀ ਘਟਨਾ ਵਿੱਚ ਗੁਰਦਾਸ ਮਾਨ ਉੱਪਰ ਧਾਰਮਿਕ ਭਾਵਨਾਵਾਂ (Religious sentiments) ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ। ਹੁਣ ਜਲੰਧਰ ਦੇ ਕਾਂਗਰਸੀ ਸਾਂਸਦ (Congress MP) ਚੌਧਰੀ ਸੰਤੋਖ ਸਿੰਘ (Chaudhary Santokh Singh) ਉੱਪਰ ਵੀ ਹਿੰਦੂ ਸੰਗਠਨ ਨੇ ਧਾਰਮਿਕ ਭਾਵਨਾਵਾਂ (Religious sentiments)ਨੂੰ ਠੇਸ ਪਹੁੰਚਾਉਣ 'ਤੇ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਕਾਂਗਰਸੀ ਸੰਸਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ

ਦਰਅਸਲ ਜਲੰਧਰ ਦੇ ਕਾਂਗਰਸੀ ਸਾਂਸਦ (Congress MP) ਚੌਧਰੀ ਸੰਤੋਖ ਸਿੰਘ (Chaudhary Santokh Singh) ਬੀ ਐੱਸ ਐੱਨ ਐੱਲ (BSNL) ਦੇ ਇੱਕ ਪੁਰਸਕਾਰ ਵਿਤਰਣ ਸਮਾਰੋਹ ਵਿੱਚ ਹਿੱਸਾ ਲੈਣ ਗਏ ਸੀ। ਜਿੱਥੇ ਉਨ੍ਹਾਂ ਨੇ ਇਕ ਧਾਰਮਿਕ ਫੋਟੋ ਦੇ ਸਾਹਮਣੇ ਜੋਤ ਜਗਾਈ ਉਸ ਵੇਲੇ ਉਨ੍ਹਾਂ ਨੇ ਆਪਣੇ ਬੂਟ ਪਾਏ ਹੋਏ ਸਨ। ਇਸ ਫੋਟੋ ਨੂੰ ਜਦੋ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਟ (Social account) ਵਿੱਚ ਸ਼ੇਅਰ ਕੀਤਾ ਤਾਂ ਇਸ ਫੋਟੋ 'ਤੇ ਬਵਾਲ ਮੱਚ ਗਿਆ। ਜਲੰਧਰ ਵਿਖੇ ਸ਼ਿਵ ਸੈਨਾ ਸਮਾਜਵਾਦੀ ਅਤੇ ਸ਼ਿਵ ਸੈਨਾ ਹਿੰਦ ਸਣੇ ਹਿੰਦੂ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾ ਨਰਿੰਦਰ ਥਾਪਰ ਆਪਣੇ ਕਾਰਜਕਰਤਾਵਾਂ ਦੇ ਨਾਲ ਚੌਧਰੀ ਸੰਤੋਖ ਸਿੰਘ ਦੇ ਘਰ ਦੇ ਬਾਹਰ ਧਰਨੇ 'ਤੇ ਬੈਠ ਗਏ। ਉਨ੍ਹਾਂ ਨੇ ਮੰਗ ਕੀਤੀ ਕਿ ਚੌਧਰੀ ਸੰਤੋਖ ਸਿੰਘ ਨੇ ਜੋ ਬੂਟ ਪਾ ਕੇ ਧਾਰਮਿਕ ਫੋਟੋ ਦੇ ਅੱਗੇ ਜੋਤ ਜਗਾਈ ਹੈ। ਇਸ ਲਈ ਉਨ੍ਹਾਂ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਜਾਵੇ।

ਉੱਧਰ ਇਸ ਮਾਮਲੇ ਵਿਚ ਚੌਧਰੀ ਸੰਤੋਖ ਸਿੰਘ ਨਾਲ ਗੱਲ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਗਈ। ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਫ਼ਿਲਹਾਲ ਉਨ੍ਹਾਂ ਵੱਲੋਂ ਇਹ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤੀ ਗਈ ਹੈ। ਪਰ ਬਾਵਜੂਦ ਇਸਦੇ ਇਹ ਮਾਮਲਾ ਹੁਣ ਰਾਜਨੀਤਕ ਤੂਲ ਫੜਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ:- ਖੇਤੀ ਕਾਨੂੰਨਾਂ ਨੂੰ ਇੱਕ ਸਾਲ ਹੋਇਆ ਪੂਰਾ, ਵਿਰੋਧੀ ਹੋਏ ਆਹਮੋ-ਸਾਹਮਣੇ

ABOUT THE AUTHOR

...view details