ਪੰਜਾਬ

punjab

By

Published : Dec 11, 2019, 10:58 PM IST

ETV Bharat / state

ਜਾਖੜ ਦੀ ਜਲੰਧਰ ਫੇਰੀ 'ਤੇ ਅਕਾਲੀਆਂ ਨੇ ਚੁੱਕੇ ਸਵਾਲ

ਸੂਬਾ ਸਰਕਾਰ ਦੇ ਕੰਮਾਂ ਦਾ ਫੀਡਬੈਕ ਲੈਣ ਲਈ ਸੁਨੀਲ ਜਾਖੜ ਵੱਲੋਂ ਜਲੰਧਰ 'ਚ ਮੀਟਿੰਗ ਕੀਤੀ ਗਈ ਜਿਸ 'ਤੇ ਨਿਸ਼ਾਨਾ ਸਾਧਦੇ ਹਏ ਅਕਾਲੀ ਆਗੂ ਪਵਨ ਟੀਨੂੰ ਨੇ ਕਿਹਾ ਕਿ ਸੂਬਾ ਸਰਕਾਰ ਨੇ ਤੇ ਕੋਈ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਕੀਤਾ ਜਿਸ ਦੀ ਫੀਡਬੈਕ ਦਿੱਤੀ ਜਾਵੇ।

pawan tinu
ਫ਼ੋਟੋ

ਜਲੰਧਰ: ਸੂਬਾ ਸਰਕਾਰ ਦੇ ਕੰਮਾਂ ਦਾ ਫੀਡਬੈਕ ਲੈਣ ਲਈ ਸੁਨੀਲ ਜਾਖੜ ਵੱਲੋਂ ਜਲੰਧਰ 'ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸੂਬਾ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ 'ਤੇ ਟਿੱਪਣੀ ਕਰਦੇ ਹੋਏ ਅਕਾਲੀ ਆਗੂ ਪਵਨ ਟੀਨੂੰ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਕੀਤਾ ਜਿਸ 'ਤੇ ਫੀਡਬੈਕ ਦਿੱਤੀ ਜਾਵੇ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਨਾ ਹੀ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਹਨ ਨਾ ਹੀ ਘਰ-ਘਰ ਨੌਕਰੀ ਦਿੱਤੀ ਹੈ। ਇਥੇ ਤੱਕ ਕਿ ਸੂਬਾ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ, ਜਿਸ ਦਾ ਫੀਡਬੈਕ ਹੋਵੇ।

ਉਨ੍ਹਾਂ ਨੇ ਦੱਸਿਆ ਜਿਸ ਤਰ੍ਹਾਂ ਸੁਨੀਲ ਜਾਖੜ ਸੂਬਾ ਸਰਕਾਰ ਦੇ ਕੰਮਾਂ ਦਾ ਜਾਇਜ਼ਾ ਲੈ ਰਹੇ ਹਨ ਉਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਅਹੁਦੇ ਤੋਂ ਲਾਉਣ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ 2005-2006 'ਚ ਬੀਬੀ ਭੱਠਲ ਨੇ ਬਗਾਵਤ ਦਾ ਬਿਗਲ ਵਜਾਇਆ ਸੀ। ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਉਣ ਦੀ ਤਿਆਰੀ ਕੀਤੀ ਗਈ ਸੀ ਹੁਣ ਉਸੇ ਰਾਹ 'ਤੇ ਸੁਨੀਲ ਜਾਖੜ ਤੁਰ ਪਏ ਹਨ।

ਇਹ ਵੀ ਪੜ੍ਹੋ: ਦੇਸ਼ ਵਿੱਚ ਹੋ ਰਹੇ ਜ਼ਬਰ ਜਨਾਹ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਚੱਕੀ ਆਵਾਜ਼

ਪਵਨ ਟੀਨੂੰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਦੇ ਤੋਂ ਲਾਉਣ ਲਈ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾ 'ਤੇ ਹੋ ਰਿਹਾ ਹੈ ਜਾਂ ਸੁਨੀਲ ਜਾਖੜ ਖੁਦ ਆਪਣੇ ਬਲ 'ਤੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇ ਇਸੇ ਲੜੀ ਦੇ ਤਹਿਤ ਕੰਮ ਚਲੇਗਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਇਸ ਵਾਰ ਜ਼ਰੂਰ ਸੱਤਾ ਪਲਟੇਗੀ ਤੇ ਤਖ਼ਤਾ ਪਲਟੂ ਕਾਰਵਾਈ ਸ਼ੁਰੂ ਹੋ ਗਈ।

ABOUT THE AUTHOR

...view details