ਪੰਜਾਬ

punjab

ETV Bharat / state

ਆਪਣੇ ਹੀ ਸਾਥੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ - ਪੋਸਟਮਾਰਟਮ

ਪਰਵਾਸੀ ਮਜ਼ਦੂਰ ਵੱਲੋਂ ਆਪਣੇ ਹੀ ਸਾਥੀ ਦਾ ਕਤਲ ਕਰਨ ਵਾਲੇ ਮਾਮਲੇ ਦੀ ਪੁਲਿਸ ਨੇ ਕੁਝ ਹੀ ਦਿਨਾਂ 'ਚ ਇਸ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਹੈ।

ਤਸਵੀਰ
ਤਸਵੀਰ

By

Published : Dec 2, 2020, 6:24 PM IST

ਜਲੰਧਰ-ਇੱਥੋਂ ਦੇ ਕਸਬਾ ਫਿਲੌਰ ਦੇ ਰਹਿਣ ਵਾਲੇ ਪੱਪੂ ਨਾਂਅ ਦੇ ਵਿਅਕਤੀ ਦੀ ਕੁੱਝ ਦਿਨ ਪਹਿਲਾਂ ਗੁਰਾਇਆ ਦੇ ਨਾਲ ਪੈਂਦੇ ਪਿੰਡ ਕੰਨਾਂ 'ਚ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਰਿਸ਼ਤੇਦਾਰਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਸੀ। ਜਿਸ ਨੂੰ ਅੱਜ ਜਲੰਧਰ ਦਿਹਾਤੀ ਦੀ ਪੁਲੀਸ ਨੇ ਸੁਲਝਾਅ ਲਿਆ ਹੈੇ।

ਆਪਣੇ ਹੀ ਸਾਥੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

ਜਿਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਸੁਹੇਲ ਕਾਸਿਮ ਨੇ ਦੱਸਿਆ ਕਿ ਪੱਪੂ ਦਾ ਕਤਲ ਉਸ ਦੇ ਸਾਥੀ ਅਨੀਸ਼ ਕੁਮਾਰ ਨੇ ਕੀਤਾ ਸੀ, ਦੋਵੇਂ ਹੀ ਮਜ਼ਦੂਰੀ ਦਾ ਕੰਮ ਕਰਦੇ ਸਨ ਅਨੀਸ਼ ਕੁਮਾਰ ਦਾ ਪੱਪੂ ਦੇ ਨਾਲ 28 ਤਰੀਖ਼ ਨੂੰ ਸ਼ਰਾਬ ਦੇ ਨਸ਼ੇ ਵਿੱਚ ਝਗੜਾ ਹੋ ਗਿਆ। ਜਿਸ ਦੌਰਾਨ ਅਨੀਸ਼ ਨੇ ਪੱਪੂ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਪੱਪੂ ਦੇ ਅਨੀਸ਼ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਦੇ ਚੱਲਦਿਆਂ ਅਨੀਸ਼ ਨੇ ਗੁੱਸੇ 'ਚ ਆ ਕੇ ਉਸ ਨੂੰ ਮਾਰ ਦਿੱਤਾ।

ABOUT THE AUTHOR

...view details