ਜਲੰਧਰ:ਸ਼ਿਵ ਨਗਰ ਤੋਂ ਇੱਕ ਰਹੂ ਨੂੰ ਕਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪ੍ਰੇਮੀ ਨੇ ਪਹਿਲਾਂ ਗਲਾ ਘੋਟ ਕੇ ਪ੍ਰੇਮੀਕਾਂ ਦੀ ਹੱਤਿਆ ਕੀਤੀ ਅਤੇ ਉਸ ਤੋਂ ਬਾਅਦ ਖੁਦ ਵੀ ਕਰੰਟ ਲਗਾਕੇ ਖੁਦਕੁਸ਼ੀ (Suicide) ਕਰ ਲਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਔਰਤ 2 ਬੱਚਿਆ ਦੀ ਮਾਂ ਸੀ, ਮ੍ਰਿਤਕ ਔਰਤ (Dead woman) ਦੇ ਪਰਿਵਾਰ ਵੱਲੋਂ ਮਾਮਲਾ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਔਰਤ (Dead woman) ਦੀ ਪਛਾਣ ਸੋਨਮ ਅਤੇ ਮ੍ਰਿਤਕ ਵਿਅਕਤੀ ਦੀ ਪਛਾਣ ਰਾਧੇ ਵਜੋ ਹੋਈ ਹੈ।
ਮਹਿਲਾ ਦਾ ਕਤਲ ਤੋਂ ਮੁਲਜ਼ਮ ਨੇ ਕੀਤੀ ਖੁਦਕੁਸ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੀ ਸੱਸ ਸੁਸ਼ੀਲ ਨੇ ਕਿਹਾ ਕਿ ਰਾਧੇ ਨਾਮ ਦਾ ਵਿਅਕਤੀ ਅਕਸਰ ਉਨ੍ਹਾਂ ਦੇ ਘਰ ਆਉਦਾ ਸੀ, ਪਰ ਉਨ੍ਹਾਂ ਵਿਚਾਲੇ ਪ੍ਰੇਮ ਸਬੰਧ ਹਨ ਇਸ ਬਾਰੇ ਉਨ੍ਹਾਂ ਨੂੰ ਕੋਈ ਖ਼ਬਰ ਨਹੀਂ ਸੀ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਇਹ ਉਨ੍ਹਾਂ ਦੇ ਘਰ ਆਇਆ ਤਾਂ ਉਨ੍ਹਾਂ ਦਾ ਸੋਨਮ ਤੋਂ ਇਲਾਵਾ ਇੱਕ ਵੀ ਪਰਿਵਾਰਿਕ ਮੈਂਬਰ ਘਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਪਹਿਲਾਂ ਬੱਚਿਆ ਨੂੰ ਘਰ ਤੋਂ ਬਾਹਰ ਕੱਢ ਦਿੱਤੀ ਗਿਆ ਸੀ।
ਉਨ੍ਹਾਂ ਕਿਹਾ ਕਿ ਬੱਚਿਆ ਨੂੰ ਬਾਹਰ ਰੋਂਦੇ ਹੋਏ ਵੇਖ ਕੇ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਜਾਣਕਾਰੀ ਦਿੱਤੀ ਅਤੇ ਜਦੋਂ ਉਹ ਘਰ ਪਹੁੰਚੇ ਤਾਂ ਮੁਲਜ਼ਮ ਸੋਨਮ ਦਾ ਕਤਲ (Murder) ਕਰਕੇ ਮੌਕੇ ਤੋਂ ਫਰਾਰ ਹੋ ਚੁੱਕਿਆ ਸੀ।
ਉਧਰ ਮ੍ਰਿਤਕ ਦੇ ਪਤੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰਾਧੇ ਨਾਮ ਦੇ ਵਿਅਕਤੀ ਨੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਹੈ। ਜਦੋਂ ਉਹ ਘਟਨਾ ਵਾਲੀ ਥਾ ‘ਤੇ ਪਹੁੰਚੇ ਤਾਂ ਇੱਕ ਬੰਦ ਕਮਰੇ ਵਿੱਚ ਉਨ੍ਹਾਂ ਦੀ ਲਾਸ਼ ਪਈ ਸੀ, ਜਿਸ ਤੋਂ ਬਾਅਦ ਮ੍ਰਿਤਕ ਦੇ ਪਤੀ ਨੇ ਪੁਲਿਸ (Police) ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਰਸਮਾਰਟਮ (Porsmartum) ਲਈ ਭੇਜ ਦਿੱਤਾ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਘਟਨਾ ਦੀ ਜਾਂਚ ਕਰ ਰਹੇ ਅਫ਼ਸਰਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮਾਮਲੇ ਵਿੱਚ ਮੁਲਜ਼ਮ ਪਾਇਆ ਜਾਵੇਗਾ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਇਕਲੌਤੀ ਧੀ ਦੇ ਸਿਰ ਵਿੱਚੋਂ ਰਿਸ ਰਿਹਾ ਹੈ ਖ਼ੂਨ, ਲਾਚਾਰ ਮਾਤਾ ਪਿਤਾ ਦੀ ਦਾਸਤਾਨ !