ਪੰਜਾਬ

punjab

ETV Bharat / state

Accident:ਵੱਡਾ ਹਾਦਸਾ ਹੋਣ ਤੋਂ ਟਲਿਆ - Accident

ਜਲੰਧਰ ਦੇ ਕਸਬਾ ਫਿਲੌਰ ਦੇ ਮੇਨ ਹਾਈਵੇ ਦਮੋਰੀਆ ਪੁਲ ਉਤੇ ਇਕ ਵੱਡਾ ਹਾਦਸਾ (Accident) ਹੋਣ ਤੋਂ ਟਲ ਗਿਆ ਹੈ। ਇਕ ਕੈਂਟਰ ਡਰਾਈਵਰ ਦੀ ਗਲਤੀ ਨਾਲ ਪੁਲ ਦੀ ਸੇਫ਼ਟੀ ਗਾਰਡ ਦੀਆਂ ਦੀਵਾਰਾਂ ਨੂੰ ਤੋੜਦਾ ਹੋਇਆ ਹੇਠਾਂ ਵੱਲ ਨੂੰ ਲਟਕ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

Accident:ਵੱਡਾ ਹਾਦਸਾ ਹੋਣ ਤੋਂ ਟਲਿਆ
Accident:ਵੱਡਾ ਹਾਦਸਾ ਹੋਣ ਤੋਂ ਟਲਿਆ

By

Published : Jun 7, 2021, 5:27 PM IST

ਜਲੰਧਰ: ਕਸਬਾ ਫਿਲੌਰ ਦੇ ਮੇਨ ਹਾਈਵੇ ਦਮੋਰੀਆ ਪੁਲ 'ਤੇ ਇਕ ਵੱਡਾ ਹਾਦਸਾ (Accident) ਹੋਣ ਤੋਂ ਟਲ ਗਿਆ। ਡਰਾਈਵਰ ਦੀ ਗਲਤੀ ਨਾਲ ਕੈਂਟਰ ਗੱਡੀ ਦਮੋਰੀਆ ਪੁਲ ਦੀ ਸੇਫ਼ਟੀ ਗਾਰਡ ਦੀਆਂ ਦੀਵਾਰਾਂ ਨੂੰ ਤੋੜਦਾ ਹੋਇਆ ਹੇਠਾਂ ਵੱਲ ਲਟਕ ਗਈ।ਗਨੀਮਤ ਇਹ ਰਹੀ ਕਿ ਇਸ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Accident:ਵੱਡਾ ਹਾਦਸਾ ਹੋਣ ਤੋਂ ਟਲਿਆ

ਗੱਡੀ ਪੁੱਲ ਦੇ ਸੇਫਟੀ ਗਾਰਡ ਨਾਲ ਟੱਕਰ ਹੋਣ ਕਾਰਨ ਪੁਲ ਦਾ ਮਲਬਾ ਹੇਠਾਂ ਡਿੱਗ ਗਿਆ ਅਤੇ ਨੀਚੇ ਕਈ ਰੇਹੜੀ ਵਾਲੇ ਵੀ ਖੜ੍ਹੇ ਸਨ ਜਿਨ੍ਹਾਂ ਦਾ ਬਚਾਅ ਹੋ ਗਿਆ।ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜੋ ਕਿ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।ਕੈਂਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦਮੋਰੀਆ ਪੁਲ ਵਿਖੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ ਅਤੇ ਕੈਂਟਰ ਨੂੰ ਜਬਤ ਕਰ ਲਿਆ ਹੈ।ਪੁਲਿਸ ਅਧਿਕਾਰੀ ਦਾ ਕਹਿਣ ਹੈ ਕਿ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਰਾਮ ਰਹੀਮ ਨੂੰ ਹੋਇਆ ਕੋਰੋਨਾ, ਹਨੀਪ੍ਰੀਤ ਕਰ ਰਹੀ ਦੇਖਭਾਲ

ABOUT THE AUTHOR

...view details