ਜਲੰਧਰ: ਜਲੰਧਰ ਵਿੱਚ ਜ਼ਿਮਨੀ ਚੋਣਾ ਨੂੰ ਲੈ ਕੇ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਹਨ। ਜਿੱਥੇ ਆਮ ਆਦਮੀ ਪਾਰਟੀ ਵੀ ਆਪਣਾ ਪ੍ਰਚਾਰ ਕਰ ਰਹੀ ਹੈ। ਸੋਮਵਾਰ ਸੁਸ਼ੀਲ ਰਿੰਕੂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਮੌਕੇ ਖਜਾਨਾ ਮੰਤਰੀ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਰੈਲੀ ਵੀ ਕੱਢੀ। ਜਿੱਥੇ ਨੌਜਵਾਨਾਂ ਵਰਕਰਾਂ ਵਿਚਕਾਰ ਲੜਾਈ ਹੋ ਗਈ। ਇਸ ਲੜਾਈ ਦਾ ਵੀਡੀਓ ਵਾਇਰਲ ਹੋ ਗਿਆ ਹੈ।
ਇਸ ਸੰਬੰਧੀ ਇਕ ਨੌਜਵਾਨ ਨੇ ਦੱਸਿਆ ਕਿ ਉਹ ਪਰਾਗਪੁਰ ਦਾ ਰਹਿਣ ਵਾਲਾ ਹੈ ਅਤੇ ਰੈਲੀ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਸ ਉੱਤੇ ਬਿਨਾਂ ਕਿਸੇ ਕਾਰਨ ਦੇ ਹੀ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੇ ਉੱਤੇ ਕੜੇ ਦੇ ਨਾਮ ਕਈ ਵਾਰ ਵੀ ਕੀਤੇ ਗਏ ਜਿਸ ਤੋਂ ਬਾਅਦ ਕਿ ਉਸ ਨੇ ਵੀ ਜਵਾਬੀ ਇਸ ਵਿੱਚ ਵਾਰ ਕੀਤੇ।
ਪੁਲਿਸ ਦਾ ਖੌਫ ਨਹੀਂ:ਉਥੇ ਹੀ ਮੌਜੂਦ ਪੁਲਿਸ ਕਰਮੀ ਦੇ ਵੱਲੋਂ ਇਸ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਆਪਸ ਵਿਚ ਭਿੜ ਰਹੇ ਨੌਜਵਾਨਾਂ ਤੋ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ 'ਤੇ ਕਾਨੂੰਨ ਦਾ ਕੋਈ ਖੌਫ ਨਹੀਂ ਹੈ। ਜਿਸ ਨੌਜਵਾਨ ਉੱਤੇ ਹਮਲਾ ਕੀਤਾ ਗਿਆ ਉਸ ਵੱਲੋਂ ਦੱਸਿਆ ਗਿਆ ਕਿ ਬਿਨਾ ਕਿਸੇ ਕਾਰਨ ਉਹ ਇਸ 'ਤੇ ਹਮਲੇ ਕਰ ਦਿੱਤਾ। ਨੌਜਵਾਨ ਦੀ ਉਨ੍ਹਾਂ ਦੇ ਨਾਲ ਕੋਈ ਰੰਜ਼ਿਸ਼ ਨਹੀਂ ਸੀ। ਜਿਸ ਤੋਂ ਬਾਅਦ ਇਹ ਵੀਡੀਓ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ।