ਪੰਜਾਬ

punjab

ETV Bharat / state

ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਅਦਾਲਤ 'ਚ ਹੋਏ ਪੇਸ਼, 1 ਸਤੰਬਰ ਨੂੰ ਹੋਵੇਗੀ ਅਗਲੀ ਪੇਸ਼ੀ - ਜਲੰਧਰ ਦੀਆਂ ਖਬਰਾਂ

ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਅੱਜ 3 ਮਾਮਲਿਆਂ ਦੇ ਅਧੀਨ ਕੋਰਟ ਵਿੱਚ ਪੇਸ਼ ਹੋਏ ਹਨ। 1 ਸਤੰਬਰ ਨੂੰ ਅਗਲੀ ਪੇਸ਼ੀ ਹੋਵੇਗੀ।

Aam Aadmi Party MLA appeared in court
ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਅਦਾਲਤ 'ਚ ਹੋਏ ਪੇਸ਼

By ETV Bharat Punjabi Team

Published : Aug 24, 2023, 10:27 PM IST

ਵਿਧਾਇਕ ਸ਼ੀਤਲ ਅੰਗੂਰਾਲ ਅਤੇ ਵਕੀਲ ਪੰਕਜ ਜਾਣਕਾਰੀ ਦਿੰਦੇ ਹੋਏ।

ਜਲੰਧਰ :ਮਿੰਟੀ ਕੌਰ ਸਮੇਤ ਤਿੰਨ ਮਾਮਲਿਆਂ ਵਿੱਚ ਅੱਜ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੂਰਾਲ ਸੀਜੇਐੱਮ ਅਮਿਤ ਗਰਗ ਦੀ ਅਦਾਲਤ ਵਿਚ ਪੇਸ਼ ਹੋਏ ਹਨ। ਜਾਣਕਾਰੀ ਮੁਤਾਬਿਕ ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਸੀ ਉਸਦੀ ਪਾਲਣਾ ਕਰਦੇ ਹੋਏ ਉਹ ਅੱਜ ਅਦਾਲਤ ਵਿਚ ਪੇਸ਼ ਹੋਏ ਹਨ। ਉਹਨਾਂ ਦੱਸਿਆ ਕਿ ਉਨ੍ਹਾਂ ਨੇ ਹਾਈ ਕੋਰਟ ਦੇ ਨਿਰਦੇਸ਼ ਉੱਤੇ ਕੋਰਟ ਵੱਲੋਂ ਲਗਾਇਆ ਗਿਆ ਜੁਰਮਾਨਾ ਅਤੇ ਆਪਣਾ ਪਾਸਪੋਰਟ ਕੋਰਟ ਵਿਚ ਜਮਾ ਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦਾ ਪਾਲਣ ਕਰਦੇ ਹਨ ਅਤੇ ਇਸੇ ਲਈ ਉਹ ਅਦਾਲਤ ਦਾ ਹੁਕਮ ਮੰਨ ਕੇ ਆਏ ਹਨ।


ਹਾਈਕੋਰਟ ਦਾ ਕੀਤਾ ਸੀ ਰੁਖ :ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਹੇਠਲੀ ਅਦਾਲਤ ਅਤੇ ਸੈਸ਼ਨ ਕੋਰਟ ਵੱਲੋਂ ਉਨ੍ਹਾਂ ਨੂੰ ਰਾਹਤ ਨਾ ਮਿਲਣ ਉੱਤੇ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ। ਹਾਈ ਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਓਹਨਾਂ ਨੂੰ ਕੁੱਝ ਜ਼ਰੂਰੀ ਸ਼ਰਤਾਂ ਉੱਤੇ ਜਮਾਨਤ ਦੇ ਦਿੱਤੀ ਗਈ ਹੈ। ਅੱਜ ਉਹ ਇਸੇ ਸਿਲਸਿਲੇ ਵਿਚ ਕੋਰਟ ਵਿੱਚ ਪੇਸ਼ ਹੋਏ ਸੀ। ਓਹਨਾ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਜਰੂਰ ਮਿਲੇਗਾ।


ਉਨ੍ਹਾਂ ਦੱਸਿਆ ਕਿ ਹੁਣ 1 ਸਿਤੰਬਰ ਨੂੰ ਉਹ ਮੁੜ ਹਾਈ ਕੋਰਟ ਵਿਚ ਪੇਸ਼ ਹੋਣਗੇ। ਇਸ ਸਬੰਧੀ ਉਨ੍ਹਾਂ ਦੇ ਵਕੀਲ ਪੰਕਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਾਈ ਕੋਰਟ ਦਿਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਹੁਣ ਅਗਲੀ ਪੇਸ਼ ਉੱਤੇ ਹਾਈਕੋਰਟ ਵਿਚ ਆਪਣਾ ਜਵਾਬ ਦੇਣਗੇ।

ABOUT THE AUTHOR

...view details