ਜਲੰਧਰ:ਫਗਵਾੜਾ ਦੇ ਮਹੁੱਲਾ ਰਤਨਪੁਰਾ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਦੇ ਕਮੇਟੀ ਪ੍ਰਧਾਨ ਤੇ ਪੁਜਾਰੀ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ। ਜਿਕਰਯੋਗ ਹੈ ਕਿ ਇਹ ਭਾਵੇਂ ਕਿ ਹਿੰਦੀ ਵਿੱਚ ਲਿਖਿਆ ਹੈ। ਇਸ ਚਿੱਠੀ ਵਿੱਚ ਪੱਤਰ ਭੇਜਣ ਵਾਲੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਗੱਲ ਲਿਖੀ ਗਈ ਹੈ, ਚਿੱਠੀ ਮਿਲਣ ਤੋਂ ਬਾਅਦ ਜਿੱਥੇ ਮੰਦਰ ਕਮੇਟੀ ਪ੍ਰਧਾਨ ਤੇ ਮੰਦਰ ਦੇ ਪੁਜਾਰੀ ਦੇ ਨਾਲ ਨਾਲ ਮਹੁੱਲਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਉਕਤ ਚਿੱਠੀ ਬਾਰੇ ਕਮੇਟੀ ਵੱਲੋਂ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰਦਿਆ ਉਨਾਂ ਦੀ ਹਿਫ਼ਾਜਤ ਕਰਨ ਦੀ ਗੁਹਾਰ ਲਗਾਉਣ 'ਤੇ ਚਿੱਠੀ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਉਨਾਂ ਕਿਹਾ ਕਿ ਚਿੱਠੀ ਭੇਜਣ ਵਾਲੇ ਵਿਅਕਤੀ ਨੇ ਮੰਦਰ ਦੇ ਸਪੀਕਰ ਬੰਦ ਕਰਨ ਦੀ ਗੱਲ ਆਖੀ ਹੈ ਤੇ ਕਿਹਾ ਕਿ ਜੇਕਰ ਸਪੀਕਰ ਬੰਦ ਨਾ ਕੀਤੇ ਗਏ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।