ਜਲੰਧਰ: ਅੱਜ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੈਯੰਤੀ ਹੈ ਜਿਸ ਨੂੰ ਲੈ ਕੇ ਵੱਲੋਂ ਅਲੱਗ ਅਲੱਗ ਪ੍ਰੋਗਰਾਮ ਉਲੀਕੇ ਜਾਂ ਰਹੇ ਹਨ ਤਾਂ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਦਿਖਾਏ ਰਸਤੇ 'ਤੇ ਚਲਣ ਲਈ ਸਾਰੀਆਂ ਨੂੰ ਪ੍ਰੇਰਨਾ ਮਿਲ ਸਕੇ।
ਜੋ ਬੱਚੇ ਅੱਖਾਂ ਤੋਂ ਵੇਖ ਨਹੀਂ ਸਕਦੇ ਉਨ੍ਹਾਂ ਵਾਸਤੇ ਜਲੰਧਰ ਦੇ ਇਕ ਆਰਟਿਸਟ ਨੇ ਪਹਿਲੀ ਵਾਰ ਅਕ੍ਰਿਲਿੰਕ ਪੈਂਟ ਨੂੰ ਗਾੜਾ ਕਰ ਕੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਤਿਆਰ ਕੀਤੀ ਹੈ 'ਤੇ ਉਨ੍ਹਾਂ ਬਾਰੇ brail ਲਿਪੀ ਵਿਚ ਨਾਲ ਲਿਖਿਆ ਵੀ ਗਿਆ ਹੈ।
ਬਾਬਾ ਸਾਹਿਬ ਅੰਬੇਡਕਰ ਦੀ ਖਾਸ ਪੇਂਟਿੰਗ ਜਿਸ ਨਾਲ ਇਸ ਤਰਾਂ ਬੱਚੇ ਇਸ ਤਸਵੀਰ ਨੂੰ ਛੂਹ ਕੇ ਬਾਬਾ ਸਹਿਬ ਦੇ ਬਾਰੇ ਜਾਣੂ ਹੋ ਰਹੇ ਹਨ ਅਤੇ ਇਨ੍ਹਾਂ ਬੱਚਿਆਂ ਵਲੋਂ ਇਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਨਾਲ ਹੀ ਬੱਚਿਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਜੀ ਬਾਰੇ ਸਿਰਫ਼ ਸੁਣਿਆ ਸੀ ਪਰ ਅੱਜ ਜੋ ਇਹ ਤਸਵੀਰ ਬਣਾਈ ਗਈ ਹੈ ਇਸ ਨੂੰ ਛੂਹ ਕੇ ਉਨ੍ਹਾਂ ਦੇ ਵੱਲੋਂ ਇਹ ਅਨੁਭਵ ਵੀ ਹੋਇਆ ਹੈ। ਕਿ ਉਹ ਜਿਸ ਤਰ੍ਹਾਂ ਦੇ ਦਿਖਿਆ ਕਰਦੇ ਸੀ।
ਉਥੇ ਇਸ ਮੂਰਤੀ ਨੂੰ ਤਿਆਰ ਕਰਨ ਵਾਲੇ ਆਰਟਿਸਟ ਨੇ ਦੱਸਿਆ ਕਿ ਉਸਨੇ ਇਹ ਮਰੂਤੀ ਕਿਵੇਂ ਤਿਆਰ ਕੀਤੀ ਤੇ ਕਿਉਂ ਉਥੇ ਆਮ ਲੋਕਾਂ ਵਾਸਤੇ ਫਟਿਆ ਕਿਤਾਬਾਂ ਅਤੇ ਪੁਰਾਣੀਆ ਅਖਬਾਰਾਂ ਨਾਲ ਇਕ ਵੱਡੀ ਤਸਵੀਰ ਵੀ ਤਿਆਰ ਕੀਤੀ ਹੈ। ਜੋ ਕਿ ਇੱਕ ਪ੍ਰੇਰਨਾ ਦਾ ਸਰੋਤ ਹੈ।
ਇਹ ਵੀ ਪੜ੍ਹੋ:-ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਸੀਐੱਮ ਮਾਨ