ਪੰਜਾਬ

punjab

ETV Bharat / state

ਫਗਵਾੜਾ ਦੇ ਗੁਰੂਘਰ ‘ਚ ਇੱਕ ਵਿਅਕਤੀ ਦਾ ਕਤਲ, ‘ਬੇਅਦਬੀ ਕਰਨ ਆਇਆ ਸੀ ਨੌਜਵਾਨ’ - ਫਗਵਾੜਾ ਦੇ ਗੁਰਦੁਆਰਾ ਚ ਬੇਅਦਬੀ

ਫਗਵਾੜਾ ਵਿਖੇ ਗੁਰੂ ਘਰ 'ਚ ਬੇਅਦਬੀਆਂ ਕਰਨ ਵਾਲੇ ਨੌਜਵਾਨ ਦਾ ਨਿਹੰਗ ਸਿੰਘ ਨੇ ਕਤਲ ਕਰ ਦਿੱਤਾ। ਇਸ ਮਾਮਲੇ ਤੋਂ ਬਾਅਦ ਐੱਸਐੱਸਪੀ ਜਲੰਧਰ, ਐਸਐਸਪੀ ਕਪੂਰਥਲਾ, ਐਸਪੀ ਫਗਵਾੜਾ ਤੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

A person was killed in the Gurughar of Phagwara, 'the youth had come to desecrate'
ਫਗਵਾੜਾ ਦੇ ਗੁਰੂਘਰ ‘ਚ ਇੱਕ ਵਿਅਕਤੀ ਦਾ ਕਤਲ,‘ਬੇਅਦਬੀ ਕਰਨ ਆਇਆ ਸੀ ਨੌਜਵਾਨ’

By ETV Bharat Punjabi Team

Published : Jan 16, 2024, 11:33 AM IST

ਫਗਵਾੜਾ ਦੇ ਗੁਰੂਘਰ ‘ਚ ਇੱਕ ਵਿਅਕਤੀ ਦਾ ਕਤਲ

ਜਲੰਧਰ : ਸੂਬੇ 'ਚ ਵੱਧ ਰਹੀਆਂ ਬੇਅਦਬੀਆਂ ਦੇ ਚੱਲਦਿਆਂ ਨਿੱਤ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਕਿ ਬੇਅਦਬੀ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਗੁਰਦੁਆਰਾ ਸ੍ਰੀ ਚੌੜਾ ਖੂਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨਿਹੰਗ ਸਿੰਘ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦਾ ਕਤਲ ਬੇਅਦਬੀ ਦੇ ਸ਼ੱਕ 'ਚ ਕੀਤਾ ਗਿਆ ਹੈ। ਇਸ ਸਬੰਧੀ ਐੱਸਪੀ ਫਗਵਾੜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬੋਲੇ ਸਨ ਮੰਦੇ ਬੋਲ : ਘਟਨਾ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗੁਰੂ ਘਰ ਦੇ ਸੇਵਾਦਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਰਾਤ 10 ਕੁ ਵਜੇ ਦੇ ਕਰੀਬ ਗੁਰੂ ਘਰ ਦੇ ਬਾਥਰੂਮ 'ਚ ਲੁੱਕ ਗਿਆ, ਜਦੋਂ ਗੁਰੂ ਘਰ ਦੇ ਪ੍ਰਬੰਧਕ ਬਾਥਰੂਮ ਵੱਲ ਗਏ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਜਿਸ ਤੋਂ ਬਾਅਦ ਦਰਵਾਜ਼ਾ ਖੜਕਾਇਆ ਗਿਆ ਤਾਂ ਉਹ ਨੌਜਵਾਨ ਨਿਹੰਗ ਸਿੰਘ ਨਾਲ ਹੱਥੋਪਾਈ ਹੋਣ ਲੱਗਾ। ਜਿਸ ਤੋਂ ਬਾਅਦ ਕਤਲ ਦੀ ਘਟਨਾ ਵਾਪਰ ਗਈ।

ਸੇਵਾਦਾਰ ਅਨੁਸਾਰ ਜਦ ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਇੱਥੇ ਕਿਸ ਨੇ ਭੇਜਿਆ ਹੈ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਸਿਰਫ਼ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਬਾਣੀ ਗਲਤ ਸਾਡੀ ਬਾਣੀ ਸਹੀ ਹੈ। ਸੇਵਾਦਾਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬੋਲੇ ਗਏ ਮੰਦੇ ਬੋਲ ਨਿਹੰਗ ਸਿੰਘ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਨੌਜਵਾਨ ਦਾ ਕਤਲ ਕਰ ਦਿੱਤਾ।

ਕਤਲ ਤੋਂ ਪਹਿਲੇ ਨੌਜਵਾਨ ਨੇ ਕੀਤਾ ਸੀ ਕਬੂਲਨਾਮਾ : ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਕਤ ਨੌਜਵਾਨ ਖੁਦ ਕਬੂਲ ਕਰ ਰਿਹਾ ਹੈ ਕਿ ਉਹ ਬੇਅਦਬੀ ਦੀ ਮਨਸ਼ਾ ਨਾਲ ਹੀ ਗੁਰੂ ਘਰ ਵਿੱਚ ਦਾਖਿਲ ਹੋਇਆ ਸੀ। ਉਕਤ ਨੌਜਵਾਨ ਮੁਤਾਬਿਕ ਉਸ ਨੂੰ ਬੇਅਦਬੀ ਕਰਨ ਲਈ ਕਿਸੇ ਨੇ ਪੈਸੇ ਦਿੱਤੇ ਸਨ। ਇਸ ਲਈ ਉਹ ਇਥੇ ਆਇਆ ਸੀ। ਇਹ ਵੀਡੀਓ ਕਤਲ ਤੋਂ ਕੁਝ ਹੀ ਸਮਾਂ ਪਹਿਲੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details