ਜਲੰਧਰ: 31 ਦਸੰਬਰ ਦੀ ਰਾਤ ਜਲੰਧਰ ਵਿੱਚ ਸ਼ਾਂਤੀਪੂਰਨ ਨਿਕਲ ਗਈ ਪਰ ਸਾਲ 2020 ਦੇ ਦੂਸਰੇ ਹੀ ਦਿਨ ਜਲੰਧਰ ਵਿੱਚ ਵਾਰਦਾਤਾਂ ਸ਼ੁਰੂ ਹੋ ਗਈਆਂ ਹਨ। ਜਲੰਧਰ ਦੇ ਰਾਮਾ ਮੰਡੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੰਦੇ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸ਼ਰਮਾ ਉਰਫ ਬੱਬੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਆਤਮ ਹੱਤਿਆ ਦਾ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਹੈ।
ਹਰਦੀਪ ਸ਼ਰਮਾ ਨੇ 1 ਜਨਵਰੀ ਦੀ ਰਾਤ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਬੰਦ ਕਰਕੇ ਖੁਦ ਨੂੰ ਗ਼ੋਲੀ ਮਾਰੀ। ਆਤਮ ਹੱਤਿਆ ਲਈ ਵਰਤੀ ਗਈ ਪਿਸਤੌਲ ਦੇਸੀ ਪਿਸਤੌਲ ਹੈ ਜਿਸ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰਦੀਪ ਸ਼ਰਮਾ ਬੀਐਸਐਫ ਤੋਂ ਡਿਸਮਿਸ ਸਨ ਅਤੇ ਉਨ੍ਹਾਂ ਦੀ ਪਤਨੀ ਇੱਕ ਮੈਡੀਕਲ ਸਟੋਰ ਚਲਾਉਂਦੇ ਹਨ।